ਪੰਜਾਬ ਖੰਨਾ ਦੇ ਪਿੰਡ ਮੋਹਨਪੁਰ ’ਚ ਲੜਕੀ ਵੱਲੋਂ ਖੁਦਕੁਸ਼ੀ/ ਘਰ ਅੰਦਰ ਫਾਹਾ ਲੈ ਕੇ ਸਮਾਪਤ ਕੀਤੀ ਜੀਵਨ ਲੀਲਾ/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - September 9, 2026 0 2 Facebook Twitter Pinterest WhatsApp ਖੰਨਾ ਦੇ ਪਿੰਡ ਮੋਹਨਪੁਰ ਵਿਖੇ ਇਕ 11 ਸਾਲਾ ਲੜਕੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦਾ ਪਛਾਣ ਰੇਣੂ ਵਜੋਂ ਹੋਈ ਹੈ ਜੋ 6ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਫੁਟਬਾਲ ਖਿਡਾਰਨ ਸੀ। ਪਰਿਵਾਰ ਮੁਤਾਬਕ ਲੜਕੀ ਦੀ ਲਾਸ਼ ਘਰ ਅੰਦਰ ਲਟਕਦੀ ਹਾਲਤ ਵਿਚ ਮਿਲੀ ਹੈ, ਜਿਸ ਤੋਂ ਬਾਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਰਵਾਸੀ ਪਰਿਵਾਰ ਨਾਲ ਸਬੰਧਤ ਮ੍ਰਿਤਕਾ ਆਪਣੇ ਮਾਪਿਆਂ ਸਮੇਤ ਇੱਥੇ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਮਕਾਨ ਮਾਲਕ ਨੇ ਲੜਕੀ ਦੀ ਲਾਸ਼ ਲਟਕਦੇ ਵੇਖ ਮਾਪਿਆਂ ਨੂੰ ਸੂਚਿਤ ਕੀਤਾ। ਮਾਪਿਆਂ ਵੱਲੋਂ ਲੜਕੀ ਦੇ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਇਤਲਾਹ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।