ਗਿੱਦੜਬਾਹਾ ਦੇ ਪਿੰਡ ਕਰਾਈਵਾਲਾ ’ਚ ਪ੍ਰੇਮੀ ਜੋੜੇ ਨਾਲ ਕੁੱਟਮਾਰ/ ਲੜਕੀ ਪਰਿਵਾਰ ’ਤੇ ਲੱਗੇ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਇਲਜ਼ਾਮ/ ਅੰਤਰਜਾਤੀ ਪ੍ਰੇਮ ਵਿਆਹ ਤੋਂ ਨਰਾਜ਼ ਸੀ ਪੇਕਾ ਪਰਿਵਾਰ

0
1

 

ਗਿੱਦੜਬਾਹਾ ਦੇ ਪਿੰਡ ਕਰਾਈਵਾਲਾ ਵਿਖੇ ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਨਾਲ ਕੁੱਟਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਪੀੜਤ ਧਿਰ ਮੁਤਾਬਕ ਉਨ੍ਹਾਂ ਦੇ ਲੜਕੇ ਸਤਨਾਮ ਸਿੰਘ ਨੇ ਪਿੰਡ ਦੀ ਕੁੜੀ ਅਮਨਪ੍ਰੀਤ ਕੌਰ ਨਾਲ ਪ੍ਰੇਮ ਕਰਵਾਇਆ ਸੀ, ਜਿਸ ਤੋਂ ਲੜਕੀ ਦੇ ਪਰਿਵਾਰ ਨਾਖੁਸ਼ ਸੀ। ਇਸੇ ਦੇ ਚਲਦਿਆਂ ਲੜਕੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ ’ਤੇ ਹਮਲਾ ਕਰ ਦਿੱਤਾ। ਲੜਕੀ ਦੇ ਦੱਸਣ ਮੁਤਾਬਕ ਪੇਕਾ ਪਰਿਵਾਰ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ ਵਿਚ ਸੁੱਟ ਦਿੱਤਾ, ਜਿੱਥੋਂ ਉਹ ਕਿਸੇ ਤਰ੍ਹਾਂ ਬਚਣ ਵਿਚ ਕਾਮਯਾਬ ਰਹੀ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਹੈ। ਗਿੱਦੜਬਾਹਾ ਪੁਲਿਸ ਨੇ ਪੀੜਤਾਂ ਦੇ ਬਿਆਨਾਂ ’ਤੇ ਜਾਂਚ ਕੀਤੀ ਜਾ ਰਹੀ ਹੈ।
ਪੀੜਤਾਂ ਦੇ ਦੱਸਣ ਮੁਤਾਬਕ ਉਸ ਨੇ ਤਿੰਨ ਸਾਲ ਪਹਿਲਾਂ ਹਾਈਕੋਰਟ ਵਿੱਚ ਪ੍ਰੇਮ ਵਿਆਹ ਕਰਵਾਇਆ ਸੀ। ਮੁੰਡਾ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਜਦਕਿ ਉਹ ਜੱਟ ਸਿੱਖ ਪਰਿਵਾਰ ਤੋਂ ਹੈ। ਇਹ ਅੰਤਰਜਾਤੀ ਵਿਆਹ ਕੁੜੀ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਪੀੜਤਾਂ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਪੇਕਾ ਪਰਿਵਾਰ ਵਾਲਿਆਂ ਨੇ 10-12 ਬੰਦਿਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਤਲਵਾਰਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ।
ਹਮਲਾਵਰ ਪਰਿਵਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਕੁੜੀ ਨੂੰ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ ਅਤੇ ਅਗਲੀ ਸਵੇਰ ਸਾਢੇ ਸੱਤ ਵਜੇ ਕੁੜੀ ਨੂੰ ਵੱਡੀ ਨਹਿਰ ਵਿੱਚ ਸੁੱਟ ਦਿੱਤਾ, ਜਿੱਥੋਂ ਉਹ ਕਿਸੇ ਤਰ੍ਹਾਂ ਨਹਿਰ ਵਿੱਚੋਂ ਬਾਹਰ ਆ ਗਈ ਅਤੇ ਪਿੰਡ ਦੇ ਸਰਪੰਚ ਦੀ ਮਦਦ ਨਾਲ ਹਸਪਤਾਲ ਪਹੁੰਚੀ। ਪੀੜਤਾ ਦਾ ਇਲਜਾਮ ਹੈ ਕਿ ਇਸ ਸਾਰੇ ਕਾਂਡ ਵਿੱਚ ਪਿੰਡ ਦੇ ਸਰਪੰਚ ਦੀ ਵੀ ਸ਼ਹਿ ਹੈ। ਦੂਜੇ ਪਾਸੇ ਗਿੱਦੜਬਾਹਾ ਪੁਲਿਸ ਨੇ ਲੜਕੀ ਦੇ ਬਿਆਨਾਂ ਤੇ ਪਿਤਾ ਸਮੇਤ ਛੇ ਵਿਅਕਤੀਆਂ ਤੇ ਵੱਖ ਵਖ ਧਾਰਾ ਅਧੀਨ ਛੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here