ਬਿਕਰਮ ਮਜੀਠੀਆ ਦਾ ਪੰਜਾਬ ਸਰਕਾਰ ਵੱਲ ਨਿਸ਼ਾਨਾ/ ਵਕੀਲ ਨਿਖਿਲ ਸਰਾਫ ਮਾਮਲੇ ਨੂੰ ਲੈ ਕੇ ਸਾਧੇ ਨਿਸ਼ਾਨਾ/ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਲਾਏ ਇਲਜ਼ਾਮ

0
2

ਬਿਕਰਮ ਮਜੀਠੀਆ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਲਾਈਵ ਹੁੰਦਿਆਂ ਬਿਕਰਮ ਮਜੀਠੀਆ ਨੇ ਸਰਕਾਰ ਖਿਲਾਫ ਆਵਾਜ਼ ਉਠਾਉਣ ਵਾਲੇ ਵਕੀਲਾਂ ਤੇ ਹੋਰ ਲੋਕਾਂ ਨੂੰ ਦਬਾਉਣ ਦੀਆਂ ਕੋਸ਼ਿਸਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਕੀਲ ਦੇ ਹੋਮ ਸਟੇਅ ਨੂੰ 5 ਨੋਟਿਸ ਭੇਜ ਕੇ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਰਕਾਰ ਵਿਰੁਧ ਆਵਾਜ ਉਠਾਉਣ ਵਾਲਿਆਂ ਨੂੰ ਦਬਾਉਣ ਵਿਚ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਾਲੀ ਝੰਡੀ ਦਿਖਾਉਣ ਵਾਲੇ ਵਿਅਕਤੀ ਤੇ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ ਹੈ, ਜੋ ਸੰਵਿਧਾਨ ਹੱਕਾਂ ਦਾ ਘਾਣ ਹੈ।
ਉਨ੍ਹਾਂ ਕਿਹਾ ਕਿ ਵਕੀਲ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ 500 ਕਰੋੜ ਦੇ ਸਕੈਮ ‘ਚ ਹਾਈਕੋਰਟ ‘ਚ PIL ਦਾਇਰ ਕਰਕੇ CBI ਜਾਂਚ ਮੰਗੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹੀ ਸਕੈਮ ਵਿਰੋਧੀ ਧਿਰ ਦਾ ਹੁੰਦਾ ਤਾਂ ਸਰਕਾਰੀ ਮੀਡੀਆ ਨੇ ਪੂਰੀ ਕਵਰੇਜ ਦੇਣੀ ਸੀ ਪਰ ਅੱਜ ਸਭ ਸ਼ਾਂਤ ਹਨ। ਉਨ੍ਹਾਂ ਬਾਰ ਕੌਸਲ ਨੂੰ ਵੀ ਪੀੜਤ ਵਕੀਲ ਦੇ ਹੱਕ ਵਿਚ ਖੜ੍ਹਣ ਦੀ ਅਪੀਲ ਕੀਤੀ ਤਾਂ ਜੋ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ਦੀ ਰੱਖਿਆ ਕੀਤੀ ਜਾ ਸਕੇ।

LEAVE A REPLY

Please enter your comment!
Please enter your name here