ਪੰਜਾਬ ਮੋਹਾਲੀ ਪੁਲਿਸ ਵੱਲੋਂ ਜੂਏ ਦੇ ਅੱਡੇ ਦਾ ਪਰਦਾਫਾਸ਼/ ਹੋਟਲ ਅੰਦਰ ਚੱਲ ਰਿਹਾ ਸੀ ਜੂਏ ਦਾ ਵੱਡਾ ਅੱਡਾ/ ਸਾਢੇ 25 ਲੱਖ ਨਕਦੀ, 19 ਮੋਬਾਈਲ ਤੇ 7 ਕਾਰਾਂ ਬਰਾਮਦ By admin - June 11, 2025 0 107 Facebook Twitter Pinterest WhatsApp ਮੋਹਾਲੀ ਪੁਲਿਸ ਨੇ ਜ਼ੀਰਕਪੁਰ ਵਿਚ ਇਕ ਵੱਡੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਐ। ਇਹ ਅੱਡਾ ਇਕ ਹੋਟਲ ਅੰਦਰ ਚੱਲ ਰਿਹਾ ਸੀ। ਪੁਲਿਸ ਨੇ ਰੇਡ ਮਾਰ ਕੇ 25 ਲੱਖ 30 ਹਜ਼ਾਰ ਨਕਦੀ, 29 ਮੋਬਾਈਲ ਫੋਨ, ਤਾਸ਼ ਦੇ ਪੱਤੇ, ਨੋਟ ਬੁੱਕਾਂ, 7 ਕਾਰਾਂ ਅਤੇ ਇਕ ਐਕਟਿਵਾ ਬਰਾਮਦ ਕੀਤਾ ਐ। ਪੁਲਿਸ ਨੇ ਹੋਟਲ ਵਿਚੋਂ 16 ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਇਨ੍ਹਾਂ ਵਿਚ ਹੋਟਲ ਦੇ ਕਰਮਚਾਰੀ ਵੀ ਸ਼ਾਮਲ ਸਨ। ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਐ। ਪੁਲਿਸ ਵੱਲੋਂ ਇਹ ਅੱਡੇ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਅਤੇ ਇਸ ਵਿਚ ਕੌਣ ਕੌਣ ਸ਼ਾਮਲ ਹਨ, ਬਾਰੇ ਜਾਂਚ ਕੀਤੀ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਫੜੇ ਗਏ ਮੁਲਜਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਨਪੁੱਟ ਮਿਲਿਆ ਸੀ ਕਿ ਹੋਟਲ ਵਿੱਚ ਜੂਆ ਖੇਡਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਈ ਮਸ਼ਹੂਰ ਲੋਕ ਸ਼ਾਮਲ ਹਨ। ਇਸ ਤੋਂ ਬਾਅਦ ਪੁਲਿਸ ਨੇ ਇੱਕ ਪੂਰੀ ਰਣਨੀਤੀ ਬਣਾਈ ਅਤੇ ਹੋਟਲ ‘ਤੇ ਛਾਪਾ ਮਾਰਿਆ। ਨਾਲ ਹੀ ਆਰੋਪੀਆਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਇਸ ਮਾਮਲੇ ਵਿੱਚ ਜ਼ੀਰਕਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਐ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਇੱਕ ਮਸ਼ਹੂਰ ਹੋਟਲ ਵਿੱਚ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਾਰੀਆਂ ਮਹਿਲਾ ਕਾਰੋਬਾਰੀ ਅਤੇ ਰਸੂਖਦਾਰ ਸਨ। ਇਹ ਮਾਮਲਾ ਬਹੁਤ ਚਰਚਾ ਵਿੱਚ ਰਿਹਾ ਸੀ। ਸਾਲ 2018 ਵਿੱਚ ਇਹ ਮਾਮਲਾ ਸੈਕਟਰ-17 ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ।