ਪੰਜਾਬ ਅਜਨਾਲਾ ’ਚ ਭਿਆਨਕ ਸੜਕ ਹਾਦਸੇ ਦੌਰਾਨ ਬੱਚੇ ਦੀ ਮੌਤ/ ਬਲੈਰੋ ਕਾਰ ਨੇ ਸਾਈਕਲ ’ਤੇ ਜਾ ਰਹੇ ਬੱਚੇ ਨੂੰ ਮਾਰੀ ਟੱਕਰ/ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਪੁਲਿਸ ਕਰ ਰਹੀ ਜਾਂਚ By admin - June 11, 2025 0 105 Facebook Twitter Pinterest WhatsApp ਅਜਨਾਲਾ ’ਚ ਭਿਆਨਕ ਸੜਕ ਹਾਦਸੇ ਵਿਚ ਇਕ 15 ਸਾਲਾ ਬੱਚੇ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਬੱਚੇ ਦੀ ਪਛਾਣ ਗੁਰਸ਼ਬਦਮੀਤ ਸਿੰਘ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਗੁਰਸ਼ਬਦ ਸਿੰਘ ਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੇ ਜਾ ਰਿਹਾ ਸੀ ਕਿ ਅੰਮ੍ਰਿਤਸਰ ਤੋਂ ਅਜਨਾਲਾ ਵੱਲ ਨੰ ਅ ਰਹੀ ਤੇਜ਼ ਰਫਤਾਰ ਬਲੈਰੋ ਕਾਰ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤਾ, ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਬੱਚਾ ਦੁਕਾਨ ਤੋਂ ਘਰੇਲੂ ਸਾਮਾਨ ਲੈਣ ਵਾਸਤੇ ਜਾ ਰਿਹਾ ਸੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜਨਾਲਾ ਤੇ ਰਹਿਣ ਵਾਲੇ ਗੁਰਸ਼ਬਦ ਮੀਤ ਸਿੰਘ ਨਾਮ ਦਾ ਬੱਚਾ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ ਕਿ ਬਲੈਰੋ ਕਾਰ ਨਾਲ ਟਕਰਾਉਣ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਐ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।