ਪੰਜਾਬ ਅੰਮ੍ਰਿਤਸਰ ’ਚ ਟਿੱਪਰ ਨੇ ਕਾਰ ਸਵਾਰਾਂ ਨੂੰ ਮਾਰੀ ਟੱਕਰ/ ਹਾਦਸੇ ਚ ਕਾਰ ਨੂੰ ਪਹੁੰਚਿਆ ਭਾਰੀ ਨੁਕਸਾਨ/ ਮਾਲਕ ਨੇ ਮੰਗਿਆ ਮੁਆਵਜਾ, ਪੁਲਿਸ ਕਰ ਰਹੀ ਜਾਂਚ By admin - June 11, 2025 0 104 Facebook Twitter Pinterest WhatsApp ਅੰਮ੍ਰਿਤਸਰ ਦੇ ਗੋਲਡਨ ਗੇਟ ਇਲਾਕੇ ਵਿਚ ਇਕ ਤੇਜ਼ ਰਫਤਾਰ ਟਿੱਪਰ ਵੱਲੋਂ ਕਾਰ ਨੂੰ ਟੱਕਰ ਮਾਰ ਦੀ ਖਬਰ ਸਾਹਮਣੇ ਆਈ ਐ। ਹਾਦਸੇ ਵਿਚ ਭਾਵੇਂ ਜਾਨੀ ਹਾਨੀ ਤੋਂ ਬਚਾਅ ਰਿਹਾ ਐ ਪਰ ਕਾਰ ਦਾ ਕਾਫੀ ਨੁਕਸਾਨ ਹੋਇਆ ਐ। ਕਾਰ ਚਾਲਕ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਕਾਰ ਚਾਲਕ ਬਰਨਾਲਾ ਨਾਲ ਸਬੰਧਤ ਐ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਦੇ ਬੱਚਿਆਂ ਨੂੰ ਲੈਣ ਜਾ ਰਿਹਾ ਸੀ। ਟਿੱਪਰ ਨੂੰ ਇਕ 20 ਸਾਲਾ ਨੌਜਵਾਨ ਚਲਾ ਰਿਹਾ ਸੀ। ਪੁਲਿਸ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।