ਜਲਾਲਾਬਾਦ ’ਚ ਚੋਰੀ ਦਾ ਅਨੋਖਾ ਮਾਮਲਾ/ ਬਿਜਲੀ ਦੀਆਂ ਤਾਰਾਂ ਤੇ ਮੀਟਰ ਲੈ ਉੱਡੇ ਚੋਰ/ ਥਾਣਾ ਬਾਜ਼ਾਰ ਨਵੇਂ ਬੱਸ ਸਟੈਂਡ ਨੇੜੇ ਦੀ ਘਟਨਾ

0
2

ਜਲਾਲਾਬਾਦ ਵਿਖੇ ਚੋਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਵੱਲੋਂ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਨੂੰ ਨਿਸ਼ਾਨਾ ਬਣਾਉਂਦਿਆਂਬਿਜਲੀ ਦੀਆਂ ਤਾਰਾਂ ਤੇ ਮੀਟਰਾਂ ਤੇ ਹੱਥ ਸਾਫ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਥਾਣਾ ਬਾਜ਼ਾਰ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਰਾਤ ਸਮੇਂ ਆਏ ਚੋਰ 12 ਤੋਂ 15 ਮੀਟਰਾਂ ਦੀਆਂ ਤਾਰਾਂ ਤੇ ਇਕ ਮੀਟਰ ਲਾਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ।
ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਅਗਲੇ ਦਿਨ ਦੁਕਾਨਦਾਰਾਂ ਨੇ ਰੋਜ਼ਾਨਾ ਵਾਂਗ ਆਪਣੀਆਂ ਦੁਕਾਨਾਂ ਖੋਲ੍ਹੀਆਂ। ਦੁਕਾਨਦਾਰ ਕਾਫੀ ਦੇਰ ਤਕ ਬਿਜਲੀ ਕੱਟ ਲੱਗਿਆ ਸਮਝਦੇ ਰਹੇ ਪਰ ਜਦੋਂ ਕਾਫੀ ਸਮੇਂ ਬਾਅਦ ਮੀਟਰਾਂ ਵਾਲੇ ਬਕਸੇ ਦੀ ਜਾਂਚ ਕੀਤੀ ਗਈ ਤਾਂ ਉੱਥੇ ਮੀਟਰ ਤਾਂ ਮੌਜੂਦ ਸੀ ਪਰ ਮੀਟਰਾਂ ਤੋਂ ਅੱਗੇ ਸਪਲਾਈ ਵਾਲੀਆਂ ਤਾਰਾਂ ਗਾਇਬ ਸਨ। ਧਿਆਨ ਨਾਲ ਦੇਖਿਆ ਤਾਂ ਇਹਨਾਂ ਨੂੰ ਕੱਟਿਆ ਹੋਇਆ ਸੀ ਅਤੇ ਇੱਕ ਮੀਟਰ ਵੀ ਗਾਇਬ ਸੀ, ਜਿਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਗਈ।
ਸਥਾਨਕ ਵਾਸੀਆਂ ਮੁਤਾਬਕ ਜਲਾਲਾਬਾਦ ਦੇ ਗਾਂਧੀ ਨਗਰ, ਦਸ਼ਮੇਸ਼ ਨਗਰ, ਥਾਣਾ ਸਿਟੀ ਰੋਡ, ਪਿੰਡ ਅਮੀਰ ਖਾਸ, ਤੋਂ ਇਲਾਵਾ ਹੋਰ ਕਈ ਜਗ੍ਹਾ ਤੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਚੋਰਾਂ ਵੱਲੋਂ ਮੀਟਰਾਂ ਦੇ ਬਕਸਿਆਂ ਵਿੱਚੋਂ ਤਾਰਾਂ ਚੋਰੀ ਕੀਤੀਆਂ ਗਈਆਂ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਮੰਗੀ ਹੈ।

LEAVE A REPLY

Please enter your comment!
Please enter your name here