ਪੰਜਾਬ ਗੁਰਦਾਸਪੁਰ ਨਹੀਂ ਥੰਮਿਆ ਚੋਰੀਆਂ ਦਾ ਸਿਲਸਿਲਾ/ ਗਾਜ਼ੀਕੋਟ ’ਚ ਚਾਰ ਦੁਕਾਨਾਂ ਦੇ ਟੁੱਟੇ ਸ਼ਟਰ/ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ By admin - August 23, 2026 0 2 Facebook Twitter Pinterest WhatsApp ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਦਿਹਾਤੀ ਖੇਤਰਾਂ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੀ ਰਾਤ ਅੱਡਾ ਗਾਜ਼ੀਕੋਟ ਵਿਖੇ ਕਥਿਤ ਤੌਰ ’ਤੇ ਚਾਰ ਦੁਕਾਨਾਂ ਦੇ ਸ਼ਟਰ ਜਾਂ ਤਾਲੇ ਤੋੜੇ ਜਾਣ ਦੇ ਨਾਲ-ਨਾਲ ਨੇੜਲੇ ਕ੍ਰਿਸ਼ਨਾ ਨਗਰ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨ ਮਾਲਕਾਂ ਮੁਤਾਬਕ ਚੋਰ 8 ਲੱਖ ਕੀਮਤ ਦਾ ਸਾਮਾਨ ਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਡਾ ਗਾਜ਼ੀਕੋਟ ਵਿਖੇ ਸਥਿਤ ਰੈਡੀਮੇਡ ਦੀ ਦੁਕਾਨ ਪੀਹੂ ਕਲੈਕਸ਼ਨ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਚੋਰ ਉਸਦੀ ਰੈਡੀਮੇਡ ਦੀ ਦੁਕਾਨਦਾਰ ਸ਼ਟਰ ਤੋੜ ਕੇ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਵੱਡੀ ਮਾਤਰਾ ਵਿੱਚ ਜੈਂਟਸ ਪੈਂਟਾਂ, ਸ਼ਰਟਾਂ, ਖੁੱਡੀ ਅਤੇ ਰੈਡਮੇਡ ਪੈਂਟ ਕੋਟ ਦਾ ਸਟਾਕ ਚੋਰੀ ਕਰਕੇ ਲੈ ਗਏ। ਦੁਕਾਨਦਾਰ ਮੁਤਾਬਕ ਚੋਰੀ ਹੋਏ ਕੱਪੜਿਆਂ ਦੀ ਕੀਮਤ ਕਰੀਬ 8 ਲੱਖ ਰੁਪਏ ਬਣਦੀ ਹੈ, ਜਦਕਿ ਗੱਲੇ ਵਿੱਚ ਪਈ ਦੋ-ਤਿੰਨ ਹਜ਼ਾਰ ਰੁਪਏ ਦੀ ਨਗਦੀ ਵੀ ਗਾਇਬ ਮਿਲੀ। ਇਸੇ ਅੱਡੇ ’ਤੇ ਹੀ ਚੋਰਾਂ ਨੇ ਇੱਕ ਪੈਂਚਰ ਵਾਲੀ ਅਤੇ ਇੱਕ ਫਲ ਫਰੂਟ ਦੀ ਦੁਕਾਨ ਦੇ ਵੀ ਤਾਲੇ ਤੋੜੇ ਅਤੇ ਪੈਂਚਰ ਵਾਲੀ ਦੁਕਾਨ ਤੋਂ ਚਾਰ ਹਜ਼ਾਰ ਰੁਪਏ ਦੀ ਨਕਦੀ ਅਤੇ ਫਰੂਟ ਵਾਲੀ ਦੁਕਾਨ ਤੋਂ ਪੰਜ ਫਰੂਟ ਦੀਆਂ ਪੇਟੀਆਂ ਵੀ ਚੋਰੀ ਕੀਤੀਆਂ। ਇਸੇ ਤਰ੍ਹਾਂ ਨੇੜਲੇ ਪਿੰਡ ਕ੍ਰਿਸ਼ਨਾ ਨਗਰ ਵਿੱਚ ਬਿਜਲੀ ਮੋਟਰਾਂ ਨਾਲ ਸਬੰਧਤ ਇੱਕ ਦੁਕਾਨ ਦਾ ਤਾਲਾ ਤੋੜੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇੱਕੋ ਰਾਤ ਵੱਖ-ਵੱਖ ਥਾਵਾਂ ’ਤੇ ਸਾਹਮਣੇ ਆਈਆਂ ਇਨ੍ਹਾਂ ਘਟਨਾਵਾਂ ਨੇ ਪਿੰਡ ਪੱਧਰ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸਥਾਨਕ ਪੁਲਿਸ ਨੇ ਦੁਕਾਨਦਾਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।