ਮੋਗਾ ਵਾਸੀ ਨੌਜਵਾਨ ਦੀ ਚਮਕੀ ਕਿਸਮਤ/ 7 ਰੁਪਏ ’ਚ ਨਿਕਲਿਆ 3 ਲੱਖ ਦਾ ਇਨਾਮ/ ਬੀਤੇ ਦਿਨ ਖਰੀਦੀ ਸੀ ਲਾਟਰੀ ਦੀ ਟਿਕਟ

0
1

ਜ਼ਿੰਦਗੀ ਵਿਚ ਕਈ ਵਾਰ ਇੱਕ ਛੋਟਾ ਜਿਹਾ ਮੌਕਾ ਵੱਡੀ ਖੁਸ਼ੀ ਲੈ ਕੇ ਆਉਂਦਾ ਹੈ। ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜਸਪ੍ਰੀਤ ਸਿੰਘ ਨਾਮ ਦੇ ਸਖਸ਼ ਵੱਲੋਂ 7 ਰੁਪਏ ’ਚ ਖਰੀਦੀ ਲਾਟਰੀ ਦੀ ਟਿਕਟ ’ਤੇ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਨਾਮ ਦੀ ਖ਼ਬਰ ਮਿਲਦਿਆਂ ਹੀ ਜੇਤੂ ਅਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਲਾਟਰੀ ਸਟਾਲ ਮੁਤਾਬਕ ਇਹ ਇਨਾਮ ਆਖਰੀ ਬਚੀਆਂ ਦੋ ਟਿਕਟਾਂ ਵਿਚੋਂ ਨਿਕਲਿਆ ਹੈ।
ਲਾਟਰੀ ਸਟਾਲ ਮੁਤਾਬਕ ਉਸ ਦੀ ਸਟਾਲ ਪ੍ਰਤਾਪ ਰੋਡ ’ਤੇ ਮੰਦਰ ਦੇ ਸਾਹਮਣੇ ਸਥਿਤ ਹੈ, ਜਿੱਥੇ ਬੀਤੇ ਦਿਨ ਆਖਰੀ ਦੋ ਟਿਕਟਾਂ ਬਚੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਨੇ ਇਕ ਟਿਕਟ ਖਰੀਦੀ ਜਿਸ ਦਾ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਨਾਮ ਜੇਤੂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਲਾਟਰੀ ਲੈਣ ਲਈ ਭੇਜਿਆ ਸੀ। ਉਸ ਨੇ ਇੱਥੋਂ 7 ਰੁਪਏ ਦੀ ਲਾਟਰੀ ਖਰੀਦੀ ਅਤੇ ਲਾਟਰੀ ਲੈ ਕੇ ਘਰ ਵਾਪਸ ਚਲਾ ਗਿਆ।
ਬਾਦ ਵਿਚ ਚੈੱਕ ਕਰਨ ਉਤੇ ਸੱਚਮੁੱਚ ਇਨਾਮ ਨਿਕਲ ਆਇਆ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਦੋ-ਤਿੰਨ ਵਾਰ ਲਾਟਰੀ ਖਰੀਦ ਚੁੱਕਾ ਸੀ, ਪਰ ਇਸ ਵਾਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਉਸ ਦੀ ਲਾਟਰੀ ਨਿਕਲ ਆਈ। ਉਸ ਨੇ ਕਿਹਾ ਕਿ ਇਨਾਮੀ ਰਕਮ ਨੂੰ ਉਹ ਜ਼ਰੂਰੀ ਅਤੇ ਸਾਂਝੇ ਕੰਮਾਂ ਲਈ ਵਰਤਣ ਦੀ ਕੋਸ਼ਿਸ਼ ਕਰੇਗਾ।

LEAVE A REPLY

Please enter your comment!
Please enter your name here