ਪੰਜਾਬ ਫਰੀਦਕੋਟ ’ਚ ਨੌਜਵਾਨ ਦੀ ਭੇਦਭਰੀ ਹਾਲਤ ’ਚ ਲਾਸ਼/ ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਸ਼ੱਕ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - August 22, 2026 0 2 Facebook Twitter Pinterest WhatsApp ਫਰੀਦਕੋਟ ਵਿਖੇ ਇੱਕ 19 ਸਾਲਾਂ ਨੌਜਵਾਨ ਦਕਸ਼ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਮ੍ਰਿਤਕ ਦੇ ਪਰਿਵਾਰ ਨੇ ਕਤਲ ਕਰ ਕੇ ਲਾਸ਼ ਸੁੱਟੇ ਜਾਣ ਦੀ ਸ਼ੰਕਾ ਜਾਹਰ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਮਾਮਲੇ ਦੀ ਜਾਂਚ ਨਹੀਂ ਹੁੰਦੀ, ਉਹ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਨਹੀਂ ਕਰਨਗੇ। ਇਸ ਮਾਮਲੇ ਵਿੱਚ ਲੜਕੇ ਦੇ ਪਿਤਾ ਅਤੇ ਲੜਕੇ ਦੇ ਦੋਸਤ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਜੋ ਰੱਖੜੀਆਂ ਦਾ ਸਟਾਲ ਲਗਾਉਂਦਾ ਸੀ, ਬੀਤੇ ਕੱਲ੍ਹ ਸ਼ਾਮ 6 ਵਜੇ ਭੇਦ ਭਰੇ ਹਾਲਾਤਾਂ ਵਿੱਚ ਦੁਕਾਨ ਤੋਂ ਲਾਪਤਾ ਹੋਇਆ ਅਤੇ ਰਾਤ ਦੇਰ ਤੱਕ ਉਸਦੀ ਭਾਲ ਕਰਦੇ ਰਹੇ ਪਰ ਜਦ ਕੋਈ ਸੂਚਨਾ ਨਾ ਮਿਲੀ। ਇਸੇ ਦਰਮਿਆਨ ਹੀ ਇੱਕ ਫੋਨ ਕਾਲ ਉਤੇ ਪਤਾ ਲੱਗਾ ਕਿ ਲੜਕੇ ਦੀ ਲਾਸ਼ ਮੈਡੀਕਲ ਕਾਲਜ ਦੇ ਕੋਲ ਪਈ ਹੈ ਅਤੇ ਜਦ ਇਸਦੀ ਸੂਚਨਾ ਪੁਲਿਸ ਨੂੰ ਦੇ ਕੇ ਮੌਕੇ ਤੇ ਜਾ ਕੇ ਦੇਖਿਆ ਤਾਂ ਲੜਕੇ ਦੀ ਬੁਰੇ ਹਾਲਾਤਾਂ ਵਿੱਚ ਫਰੀਦਕੋਟ ਦੇ ਜਹਾਜ਼ ਗਰਾਊਂਡ ਕੋਲ ਲਾਸ਼ ਪਈ ਸੀ। ਉਹਨਾਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਜਾਨ ਨਸ਼ੇ ਕਰਨ ਦੇ ਚਲਦੇ ਹੋਈ ਹੈ ਪਰ ਉਹਨਾਂ ਨੇ ਕਦੀ ਅੱਜ ਤੱਕ ਆਪਣੇ ਲੜਕੇ ਨੂੰ ਨਸ਼ਿਆ ਕਰਦੇ ਨਹੀਂ ਦੇਖਿਆ ਸੀ। ਉਹਨਾਂ ਕਿਹਾ ਕਿ ਜਰੂਰ ਕਿਸੇ ਵੱਲੋਂ ਇਸ ਦੀ ਹੱਤਿਆ ਕਰ ਕੇ ਇਸ ਨੂੰ ਇੱਥੇ ਇਸ ਦੀ ਲਾਸ਼ ਨੂੰ ਇੱਥੇ ਸੁੱਟਿਆ ਗਿਆ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਸਹੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਜੋ ਵੀ ਹੱਤਿਆ ਦੇ ਪਿੱਛੇ ਦੋਸ਼ੀ ਹਨ, ਉਨ੍ਹਾਂ ਦੀ ਪਹਿਚਾਣ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕਰਨ ਕੀਤਾ ਜਾਵੇ ਅਤੇ ਜੇਕਰ ਪੁਲਿਸ ਸਹੀ ਪੜਤਾਲ ਨਹੀਂ ਕਰਦੀ ਤਾਂ ਅਤੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਉਧਰ ਦੂਜੇ ਪਾਸੇ ਥਾਣਾ ਸਿਟੀ 2 ਦੇ ਮੁਖੀ ਅਕਲ ਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਉਹਨਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਤੋਂ ਇੱਕ ਰੁੱਕਾ ਹਾਸਲ ਹੋਇਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ ਤੇ ਪੁੱਜੀ ਜਿੱਥੇ ਦਕਸ਼ ਨਾਮ ਦਾ 19 ਸਾਲ ਦਾ ਲੜਕਾ ਮ੍ਰਿਤ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਲੜਕਾ ਥੋੜਾ ਬਹੁਤ ਨਸ਼ਾ ਕਰਦਾ ਸੀ ਜਿਸ ਚਲਦੇ ਹੋ ਸਕਦਾ ਹੈ ਕਿ ਨਸ਼ੇ ਕਾਰਨ ਬੱਚੇ ਦੀ ਜਾਨ ਗਈ ਹੋਵੇ। ਉਹਨਾਂ ਕਿਹਾ ਕਿ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਹੱਤਿਆ ਦੀ ਸ਼ੰਕਾ ਹੈ ਜਾਂ ਕਿਸੇ ਕਿਸਮ ਦਾ ਕੋਈ ਸ਼ੱਕ ਹੈ ਤਾਂ ਉਹ ਆਪਣੀ ਬਿਆਨ ਦਰਜ ਕਰਵਾ ਸਕਦਾ ਹੈ ਅਤੇ ਉਸ ਦੇ ਆਧਾਰ ਤੇ ਹੀ ਆਪਣੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੌਤ ਦੀ ਅਸਲੀ ਵਜਾ ਪੋਸਟਮਾਰਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ, ਇਸ ਲਈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।