ਅਕਾਲੀ-ਭਾਜਪਾ ਗਠਜੋੜ ਬਾਰੇ ਬਲਤੇਜ ਪੰਨੂ ਦਾ ਬਿਆਨ/ ਆਗੂਆਂ ਦੇ ਬਿਆਨਾਂ ਦੇ ਹਵਾਲੇ ਨਾਲ ਚੁੱਕੇ ਸਵਾਲ/ ਕਿਹਾ, ਗੁਨਾਹਾਂ ਤੋਂ ਡਰ ਕੇ ਭੱਜਣ ਦੀ ਫਿਰਾਕ ’ਚ ਬਾਦਲ

0
2

ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰਾ ਬਲਤੇਜ ਸਿੰਘ ਪੰਨੂ ਨੇ ਅਕਾਲੀ ਭਾਜਪਾ ਗਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਇਸ ਗਠਜੋੜ ਬਾਰੇ ਸਭ ਤੋਂ ਵੱਧ ਰੌਲਾ ਅਕਾਲੀ ਦਲ ਵੱਲੋਂ ਪਾਇਆ ਜਾ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ ਦੀ ਮਾੜੀ ਹਾਲਤ ਨੂੰ ਵੇਖਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਭੱਜਣ ਦੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੇ ਬੇਅਦਬੀ ਸਮੇਤ ਕਈ ਗੰਭੀਰ ਇਲਜ਼ਾਮ ਹੈ, ਜਿਨ੍ਹਾਂ ਤੋਂ ਡਰਦਿਆਂ ਸੁਖਬੀਰ ਬਾਦਲ ਪਾਰਟੀ ਦੀ ਵਾਂਗਡੋਰ ਹਰਸਿਮਰਤ ਤੇ ਮਜੀਠੀਆ ਹੱਥ ਦੇ ਕੇ ਭੱਜਣ ਦੀ ਫਿਰਾਖ ਵਿਚ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਨੂੰ ਗੁਨਾਹਾਂ ਦਾ ਹਿਸਾਬ ਦਿੱਤੇ ਬਿਨਾਂ ਭੱਜਣ ਨਹੀਂ ਦੇਣਗੇ।

LEAVE A REPLY

Please enter your comment!
Please enter your name here