ਤਰਨ ਤਾਰਨ ਵਿਖੇ ਫਰਨੀਚਰ ਸ਼ੋਅਰੂਮ ’ਚ ਅੱਗ/ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ

0
2

 

ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਡੇਹਰਾ ਸਾਹਿਬ ਕੋਠੀ ਦੇ ਬਾਜ਼ਾਰ ਵਿਖੇ ਹਾਲਾਤ ਉਸ ਵੇਲੇ ਅਫਰਾ-ਦਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਕ ਫਰਨੀਚਰ ਦੇ ਸੋਅ ਰੂਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਕੁਝ ਹੀ ਮਿੰਟਾਂ ਅੰਦਰ ਸਾਰੇ ਸ਼ੋਅਰੂਮ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਸਾਮਾਨ ਬਾਹਰ ਕੱਢਣ ਵਿਚ ਮਦਦ ਕੀਤੀ ਪਰ ਤਦ ਤਕ ਦੇਰ ਹੋ ਚੁੱਕੀ ਸੀ। ਸ਼ੋਅਰੂਮ ਮਾਲਕਾਂ ਮੁਤਾਬਕ ਉਨ੍ਹਾਂ ਦਾ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੋਅ ਰੂਮ ਦੇ ਮਾਲਕ ਸੁਖਦੇਵ ਸਿੰਘ ਵਾਸੀ ਪਿੰਡ ਰਾਣੀ ਵਲਾਹ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸੋਅ ਰੂਮ ਨੂੰ ਖੋਲ ਕੇ ਕੰਮ ਕਰ ਰਹੇ ਸੀ ਤਾਂ ਅਚਾਨਕ ਸੋ ਰੂਮ ਦੇ ਪਿਛਲੇ ਪਾਸੇ ਤੋਂ ਅੱਗ ਨਿਕਲ ਦੀ ਵਿਖਾਈ ਦਿੱਤੀ ਜਿਸ ਤੋਂ ਬਾਅਦ ਵੇਖਦਿਆਂ ਹੀ ਵੇਖਦਿਆਂ ਅੱਗ ਕਾਬੂ ਤੋਂ ਬਾਹਰ ਹੋ ਗਈ ਜਿਸ ਨਾਲ ਸੋਅ ਰੂਮ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਹਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰਾਂ ਦੇ ਮਿਲੇ ਸਾਥ ਨਾਲ ਅੱਗ ਤੇ ਬਹੁਤ ਕੋਸ਼ਿਸ਼ ਕੀਤੀ ਗਈ ਪਰੰਤੂ ਫੇਰ ਵੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਸੋਅ ਰੂਮ ਦੇ ਮਾਲਕ ਸੁਖਦੇਵ ਸਿੰਘ ਨੇ ਭਰੇ ਹੋਏ ਮਨ ਨਾਲ ਸਮਾਜ ਸੇਵੀਆਂ ਅਤੇ ਐਨ ਆਰ ਆਈ ਅਤੇ ਸਰਕਾਰ ਦੇ ਕੋਲੋਂ ਮਦਦ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਦੁਬਾਰਾ ਫਿਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕਾਮਯਾਬ ਹੋ ਸਕੇ

LEAVE A REPLY

Please enter your comment!
Please enter your name here