ਵਫਦ ਸਮੇਤ ਰਾਜਪਾਲ ਨੂੰ ਮਿਲੇ ਵਿਧਾਇਕ ਧਾਲੀਵਾਲ/ ਅਜਨਾਲਾ ਹਲਕੇ ਦੇ ਹੜ੍ਹਾਂ ਦਾ ਚੁੱਕਿਆ ਮੁੱਦਾ/ ਉਝ ਦਰਿਆ ਤੇ ਡੈਮ ਬਣਾਉਣ ਦੀ ਰੱਖੀ ਮੰਗ

0
3

ਆਪ ਵਿਧਾਇਕ ਤੇ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਕਿਸਾਨਾਂ ਦੇ ਵਫਦ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਕੋਲ ਅਜਨਾਲਾ ਹਲਕੇ ਅੰਦਰ ਹੜ੍ਹਾ ਕਾਰਨ ਹੁੰਦੀ ਤਬਾਹੀ ਦਾ ਮੁੱਦਾ ਚੁੱਕਿਆ। ਰਾਜਪਾਲ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਅੰਦਰ ਇਹ ਤਬਾਹੀ ਜੰਮੂ ਕਸ਼ਮੀਰ ਦੇ ਉਝ ਦਰਿਆ ਕਾਰਨ ਹੁੰਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਉਝ ਦਰਿਆ ਤੇ ਡੈਮ ਬਣਾਉਣ ਦੀ ਮੰਗ ਰੱਖੀ ਹੈ।

LEAVE A REPLY

Please enter your comment!
Please enter your name here