ਪੰਜਾਬ ਵਫਦ ਸਮੇਤ ਰਾਜਪਾਲ ਨੂੰ ਮਿਲੇ ਵਿਧਾਇਕ ਧਾਲੀਵਾਲ/ ਅਜਨਾਲਾ ਹਲਕੇ ਦੇ ਹੜ੍ਹਾਂ ਦਾ ਚੁੱਕਿਆ ਮੁੱਦਾ/ ਉਝ ਦਰਿਆ ਤੇ ਡੈਮ ਬਣਾਉਣ ਦੀ ਰੱਖੀ ਮੰਗ By admin - August 18, 2026 0 2 Facebook Twitter Pinterest WhatsApp ਆਪ ਵਿਧਾਇਕ ਤੇ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਕਿਸਾਨਾਂ ਦੇ ਵਫਦ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਕੋਲ ਅਜਨਾਲਾ ਹਲਕੇ ਅੰਦਰ ਹੜ੍ਹਾ ਕਾਰਨ ਹੁੰਦੀ ਤਬਾਹੀ ਦਾ ਮੁੱਦਾ ਚੁੱਕਿਆ। ਰਾਜਪਾਲ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਅੰਦਰ ਇਹ ਤਬਾਹੀ ਜੰਮੂ ਕਸ਼ਮੀਰ ਦੇ ਉਝ ਦਰਿਆ ਕਾਰਨ ਹੁੰਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਉਝ ਦਰਿਆ ਤੇ ਡੈਮ ਬਣਾਉਣ ਦੀ ਮੰਗ ਰੱਖੀ ਹੈ।