ਫਿਰੋਜ਼ਪੁਰ ’ਚ ਆਜ਼ਾਦੀ ਦਿਹਾੜੇ ਮੌਕੇ ਕੱਢੀ ਝਾਕੀ ਦਾ ਮਾਮਲਾ/ ਫਰਜ਼ੀ ਪਾਤਰਾਂ ਜ਼ਰੀਏ ਪ੍ਰਚਾਰ ਦੇ ਇਲਜ਼ਾਮ/ ਸਟੇਜ ਤੋਂ ਦਿਖਾਏ ਪਾਤਰ ਨਿਕਲੇ ਸਰਕਾਰੀ ਮੁਲਾਜ਼ਮ

0
1

ਫਿਰੋਜਪੁਰ ਵਿਖੇ ਆਜ਼ਾਦੀ ਦਿਹਾੜੇ ਮੌਕੇ ਕੱਢੀ ਗਈ ਝਾਕੀ ਦਾ ਮਾਮਲਾ ਗਰਮਾ ਗਿਆ ਹੈ। ਝਾਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਵੱਲੋਂ ਸੱਚਾਈ ਜਾਣਨ ਲਈ ਸਿਵਲ ਸਰਜਨ ਨਾਲ ਸੰਪਰਕ ਕੀਤਾ, ਜਿਨ੍ਹਾਂ ਝਾਕੀ ਵਿਚ ਨਕਲੀ ਬਜ਼ੁਰਗ ਦਿਖਾਉਣ ਦਾ ਇਕਸਾਫ ਕੀਤਾ ਹੈ। ਦਰਅਸਲ ਝਾਕੀ ਵਿਚ ਦਿਖਾਏ ਗਏ ਬਜ਼ੁਰਗਾਂ ਦੇ ਗੋਡੇ ਬਦਲੇ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਸਿਵਲ ਸਰਜਨ ਨੇ ਅਜਿਹੇ ਦਾਅਵਿਆਂ ਦਾ ਖੰਡਨ ਕੀਤਾ ਹੈ।
ਦੱਸਣਯੋਗ ਹੈ ਕਿ 15 ਅਗਸਤ ਨੂੰ ਸਟੇਜ ਤੋਂ ਕੱਢੀ ਗਈ ਇਸ ਝਾਕੀ ਵਿਚ ਗੋਡਿਆਂ ਦੀ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਦ ਭੰਗੜਾ ਪਾਉਣ ਦਾ ਦਾਅਵਾ ਕੀਤਾ ਗਿਆ ਸੀ। ਪਰ ਮੀਡੀਆ ਵੱਲੋਂ ਕੀਤੀ ਪੁਛ-ਪੜਤਾਲ ਦੌਰਾਨ ਇਹ ਸਾਰੇ ਸਰਕਾਰੀ ਕਰਮਚਾਰੀ ਨਿਗਲੇ ਹਨ, ਜਿਨ੍ਹਾਂ ਨੇ ਗੋਡੇ ਬਦਲਣ ਦੀ ਸਰਜਰੀ ਨਹੀਂ ਸੀ ਕਰਵਾਈ ਸੀ। ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਨੇ ‘ਸਰਕਾਰੀ ਕਰਮਚਾਰੀ ਅਤੇ ਗੋਡੇ ਬਦਲਣ ਦੀ ਸਰਜਰੀ ਨਾ ਕਰਵਾਉਣ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here