ਪੰਜਾਬ ਜਲੰਧਰ ਦੇ ਨਾਮੀ ਸਕੂਲ ’ਚ ਬੱਚਿਆਂ ਦੀ ਲੜਾਈ/ ਇਕ-ਦੂਜੇ ਦੀ ਕੁੱਟਮਾਰ ਦੀ ਵੀਡੀਓ ਵਾਇਰਲ/ ਬੱਚਿਆਂ ਦੀ ਸੁਰੱਖਿਆ ਤੇ ਉਠੇ ਸਵਾਲ By admin - August 8, 2026 0 2 Facebook Twitter Pinterest WhatsApp ਜਲੰਧਰ ਸ਼ਹਿਰ ਦੇ ਨਾਮੀ ਸਕੂਲ ਅੰਦਰ ਬੱਚਿਆਂ ਵਿਚਾਲੇ ਝੜਪ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਬੱਚੇ ਇਕ-ਦੂਜੇ ਤੇ ਘਸੁੰਨ-ਮੁੱਕਿਆਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਏਪੀਜੇ ਸਕੂਲ ਕੈਂਪਸ ਦੀ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਸਕੂਲ ਵਿਖੇ ਇਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਨਾਮੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸੇ ਦੌਰਾਨ ਵਿਦਿਆਰਥੀਆਂ ਵਿਚਕਾਰ ਲੱਤਾਂ ਤੇ ਘਸੁੰਨ-ਮੁੱਕਿਆਂ ਅਦਾਨ-ਪ੍ਰਦਾਨ ਹੋਇਆ, ਜਿਸ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਖਬਰਾਂ ਅਨੁਸਾਰ, ਏਪੀਜੇ ਕਾਲਜ ਕੈਂਪਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਵੱਖ-ਵੱਖ ਨਾਮਵਰ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਇਸ ਦੌਰਾਨ, ਕੁਝ ਵਿਦਿਆਰਥੀਆਂ ਵਿਚਕਾਰ ਕਿਸੇ ਮੁੱਦੇ ‘ਤੇ ਝਗੜਾ ਹੋ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਵਿਵਾਦ ਕਿਸ ਕਾਰਨ ਹੋਇਆ, ਪਰ ਬੱਚਿਆਂ ਦਾ ਵਾਇਰਲ ਵੀਡੀਓ ਸ਼ਹਿਰ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।