
ਪਟਿਆਲਾ ਦੇ ਰਾਜਪੁਰਾ ਰੋਡ ’ਤੇ ਤੜਕਸਾਰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਸੜਕ ’ਤੇ ਆ ਰਹੀ ਇੱਕ ਸਕਾਰਪੀਓ ਗੱਡੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਗਨੀਮਤ ਰਹੀ ਕਿ ਗੱਡੀ ਚਾਲਕ ਸਮੇਂ ਸਿਰ ਬਾਹਰ ਨਿਕਲ ਆਇਆ ਜਿਸ ਕਾਰਨ ਉਸ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਗੱਡੀ ਚਾਲਕ ਮੁਤਾਬਕ ਗੱਡੀ ਵਿੱਚੋਂ ਪਹਿਲਾਂ ਧੂੰਆਂ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਉਹ ਗੱਡੀ ਵਿਚੋਂ ਬਾਹਰ ਨਿਕਲ ਆਇਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਨੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਗੱਡੀ ਚਾਲਕ ਨੇ ਨੇੜੇ ਸਥਿਤ ਪਟਰੌਲ ਪੰਪ ਵਾਲਿਆਂ ਤੇ ਲੋੜੀਂਦੀ ਮਦਦ ਨਾ ਕਰਨ ਦੇ ਇਲਜ਼ਾਮ ਵੀ ਲਾਏ। ਗੱਡੀ ਚਾਲਕ ਮੁਤਾਬਕ ਉਸ ਨੇ ਪੈਟਰੋਲ ਪੰਪ ਤੋਂ ਅੱਗ ਬੁਝਾਉਣ ਵਾਲਾ ਯੰਤਰ ਮੰਗਿਆ ਸੀ ਪਰ ਉਨ੍ਹਾਂ ਨੇ 2,000 ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਨੇ ਅੱਗ ਤੇ ਕਾਬੂ ਪਾਇਆ।

