ਆਪ ਵਿਧਾਇਕ ਗੋਲਡੀ ਕੰਬੋਜ਼ ਦਾ ਕਾਂਗਰਸ ਵੱਲ ਨਿਸ਼ਾਨਾ/ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਕੱਸਿਆ ਸਿਆਸੀ ਤੰਜ਼/ ਕਿਹਾ, ਲੋਕਾਂ ਵੱਲੋਂ ਮੂੰਹ ਨਾ ਲਾਉਣ ਤੋਂ ਬੁਖਲਾ ਗਈ ਹੈ ਕਾਂਗਰਸ

0
2

ਵਿਧਾਨ ਸਭਾ ਸੈਸ਼ਨ ਵਿਚ ਸ਼ਮੂਲੀਅਤ ਕਰਨ ਪਹੁੰਚੇ ਹਲਕਾ ਜਲਾਲਾਬਾਦ ਤੋਂ ਆਪ ਵਿਧਾਇਕ ਜਗਦੀਪ ਗੋਲਡੀ ਬਰਾੜ ਨੇ ਕਾਂਗਰਸ ਨੂੰ ਨਿਸ਼ਾਨਾ ’ਤੇ ਲਿਆ ਹੈ। ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾ ਰਹੀ, ਜਿਸ ਦੇ ਚਲਦਿਆਂ ਇਹ ਬੁਖਲਾ ਗਈ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਬੰਦਾ ਅਮੀਰ ਤੋਂ ਗਰੀਬ ਬਣ ਜਾਂਦਾ ਹੈ ਤਾਂ ਅਜਿਹੇ ਕਲੇਸ਼ ਪੈਣਾ ਸੁਭਾਵਿਕ ਹੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਲਈ ਕੁੱਝ ਕਰਨ ਦਾ ਵੇਲਾ ਸੀ, ਕਾਂਗਰਸ ਵਾਲੇ ਘਰੋਂ ਨਹੀਂ ਨਿਕਲੇ ਅਤੇ ਅੱਜ ਜਦੋਂ ਲੋਕ ਮੂੰਹ ਨਹੀਂ ਲਾਉਂਦੇ ਤਾਂ ਇਹ ਹਾਲਾਤ ਬਣ ਗਏ ਹਨ।

LEAVE A REPLY

Please enter your comment!
Please enter your name here