ਆਪ ਮਹਿਲਾ ਵਿਧਾਇਕਾਂ ਦਾ ਅਸ਼ਵਨੀ ਸ਼ਰਮਾ ’ਤੇ ਹਮਲਾ/ ਕੁੜੀਆਂ ਦੇ ਜਨਮ ਬਾਰੇ ਟਿੱਪਣੀ ਨੂੰ ਲੈ ਕੇ ਚੁੱਕੇ ਸਵਾਲ/ ਔਰਤ ਜਾਤੀ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ

0
2

ਭਾਜਪਾ ਆਗੂ ਅਸ਼ਵਨੀ ਸ਼ਰਮਾ ਦੇ ਵਿਧਾਨ ਵਿਚ ਦਿੱਤੇ ਬਿਆਨ ਦਾ ਮੁੱਦਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕਾਂ ਨੇ ਅਸ਼ਵਨੀ ਸ਼ਰਮਾ ਦੇ ਬਿਆਨ ਨੂੰ ਔਰਤ ਜਾਤੀ ਦਾ ਅਪਮਾਨ ਦੱਸਿਆ ਹੈ। ਵਿਧਾਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਹੁੰਦਿਆਂ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਭਾਜਪਾ ਆਗੂ ਨੇ ਲੜਕੀਆਂ ਦੀ ਤੁਲਨਾ ਮਾੜੇ ਕੰਮਾਂ ਨਾਲ ਕਰ ਕੇ ਔਰਤ ਜਾਤੀ ਦਾ ਅਪਮਾਨ ਕੀਤਾ ਹੈ। ਇਸੇ ਤਰ੍ਹਾਂ ਆਪ ਵਿਧਾਇਕਾ ਡਾ. ਅਮਨਦੀਪ ਕੌਰ ਅਰੌੜਾ ਤੇ ਵਿਧਾਇਕਾ ਜੀਵਨ ਜੌਤ ਕੌਰ ਨੇ ਵੀ ਭਾਜਪਾ ਆਗੂ ਅਸ਼ਵਨੀ ਸ਼ਰਮਾ ਦੀ ਟਿੱਪਣੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਅਸ਼ਵਨੀ ਸ਼ਰਮਾ ਤੋਂ ਪੂਰੀ ਔਰਤ ਜਾਤੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here