ਸ਼੍ਰੋਮਣੀ ਕਮੇਟੀ ਦਾ ਕੈਨੇਡਾ ਭੇਜੇ ਸਰੂਪਾਂ ਨੂੰ ਲੈ ਕੇ ਬਿਆਨ/ ਪਾਵਨ ਸਰੂਪ ਸੁਰੱਖਿਅਤ ਹੋਣ ਦਾ ਕੀਤਾ ਦਾਅਵਾ/ ਨੁਕਸਾਨ ਦੀਆਂ ਅਫਵਾਹਾਂ ਦਾ ਕੀਤਾ ਖੰਡਨ

0
1

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਭੇਜੇ ਪਾਵਨ ਸਰੂਪਾਂ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਕੁੱਝ ਧਿਰਾਂ ਵੱਲੋਂ ਪਾਵਨ ਸਰੂਪਾਂ ਦੇ ਸਲਾਬੇ ਜਾਣ ਅਤੇ ਕੁੱਝ ਦਾ ਨੁਕਸਾਨ ਹੋਣ ਦੀਆਂ ਸਾਹਮਣੇ ਆਈਆਂ ਖਬਰਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਾਰੇ ਸਰੂਪ ਠੀਕ ਠਾਕ ਹਨ ਅਤੇ ਬਿਲਕੁਲ ਸਹੀ ਅਵਸਥਾ ਵਿਚ ਪਹੁੰਚੇ ਹਨ। ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਭੇਜੇ ਗਏ ਸਰੂਪ ਜਿਵੇਂ ਕਿ ਬੀੜ ਨੰਬਰ 269 ਬਿਲਕੁਲ ਠੀਕ-ਠਾਕ ਅਤੇ ਚੰਗੀ ਅਵਸਥਾ ਵਿੱਚ ਪਹੁੰਚੇ ਹਨ। ਇਹ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2009 ਦੇ ਨਿਯਮਾਂ ਅਤੇ ਵਿਧਾਨ ਅਨੁਸਾਰ ਹੀ ਭੇਜੇ ਗਏ ਹਨ। ਇਸ ਵਿਧਾਨ ਤਹਿਤ ਸਮੁੰਦਰੀ ਰਸਤੇ ਰਾਹੀਂ ਵਿਸ਼ੇਸ਼ ਪਾਲਕੀ ਸਾਹਿਬ ਤੇ ਕੰਟੇਨਰਾਂ ਵਿੱਚ ਜਾਂ ਚਾਰਟਰਡ ਪਲੇਨ ਰਾਹੀਂ ਪਾਵਨ ਸਰੂਪ ਭੇਜਣ ਦੀ ਪੂਰੀ ਪ੍ਰਵਾਨਗੀ ਹੈ।
ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਆਪਣੀਆਂ ਮਾਨਯੋਗ ਧਾਰਮਿਕ ਸੰਸਥਾਵਾਂ ਨੂੰ ਬਿਨਾਂ ਵਜ੍ਹਾ ਭੰਡਣ ਦੀ ਥਾਂ ਸੰਯਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੇ ਹਿਸਾਬ ਨਾਲ ਵਿਧਾਨ ਵਿੱਚ ਕਿਸੇ ਬਦਲਾਅ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਉਸ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਰਥਕ ਢੰਗ ਨਾਲ ਸੁਝਾਅ ਭੇਜੇ ਜਾ ਸਕਦੇ ਹਨ।

LEAVE A REPLY

Please enter your comment!
Please enter your name here