ਆਨੰਦਪੁਰ ਸਾਹਿਬ ’ਚ ਸੱਪ ਦੇ ਡੱਸਣ ਨਾਲ ਨੌਜਵਾਨ ਦੀ ਮੌਤ/ ਪਿਤਾ ਦੀ ਮੌਤ ਬਾਦ ਵਿਦੇਸ਼ੋਂ ਪਰਤਿਆ ਸੀ ਨੌਜਵਾਨ/ ਦੋ ਮੌਤਾਂ ਬਾਦ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ

0
2

ਸ੍ਰੀ ਆਨੰਦਪੁਰ ਸਾਹਿਬ ਨੇੜਲੇ ਪਿੰਡ ਮਟੋਰ ਵਿਖੇ ਇਕ ਪਰਿਵਾਰ ਉਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਵਿਦੇਸ਼ ਤੋਂ ਪਰਤੇ 45 ਨੌਜਵਾਨ ਦੀ ਸੱਪ ਦਾ ਡੱਸਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਿਤਾ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਖਾਤਰ ਵਿਦੇਸ਼ ਤੋਂ ਵਾਪਸ ਪਰਤਿਆ ਸੀ।
ਉਹ ਰਾਤ ਸਮੇਂ ਘਰ ਅੰਦਰ ਜ਼ਮੀਨ ਉਤੇ ਗੱਦੇ ਵਿਛਾ ਕੇ ਸੁੱਤਾ ਪਿਆ ਸੀ ਕਿ ਤੜਕੇ 3 ਵਜੇ ਸੱਪ ਨੇ ਡੱਸ ਲਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਰੋਪੜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਤੇ ਪਿੰਡ ਅੰਦਰ ਸੋਗ ਦੀ ਲਹਿਰ ਹੈ। ਇਲਾਕੇ ਦੇ ਸਮਾਜ ਸੇਵੀ ਨੇ ਲੋਕਾਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ ਦੀ ਸਫਾਈ ਰੱਖਣ ਤੇ ਜ਼ਮੀਨ ਉਤੇ ਨਾ ਸੌਣ ਦੀ ਸਲਾਹ ਦਿੱਤੀ ਹੈ।

LEAVE A REPLY

Please enter your comment!
Please enter your name here