ਪੰਜਾਬ ਆਨੰਦਪੁਰ ਸਾਹਿਬ ’ਚ ਸੱਪ ਦੇ ਡੱਸਣ ਨਾਲ ਨੌਜਵਾਨ ਦੀ ਮੌਤ/ ਪਿਤਾ ਦੀ ਮੌਤ ਬਾਦ ਵਿਦੇਸ਼ੋਂ ਪਰਤਿਆ ਸੀ ਨੌਜਵਾਨ/ ਦੋ ਮੌਤਾਂ ਬਾਦ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ By admin - July 30, 2026 0 1 Facebook Twitter Pinterest WhatsApp ਸ੍ਰੀ ਆਨੰਦਪੁਰ ਸਾਹਿਬ ਨੇੜਲੇ ਪਿੰਡ ਮਟੋਰ ਵਿਖੇ ਇਕ ਪਰਿਵਾਰ ਉਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਵਿਦੇਸ਼ ਤੋਂ ਪਰਤੇ 45 ਨੌਜਵਾਨ ਦੀ ਸੱਪ ਦਾ ਡੱਸਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਿਤਾ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਖਾਤਰ ਵਿਦੇਸ਼ ਤੋਂ ਵਾਪਸ ਪਰਤਿਆ ਸੀ। ਉਹ ਰਾਤ ਸਮੇਂ ਘਰ ਅੰਦਰ ਜ਼ਮੀਨ ਉਤੇ ਗੱਦੇ ਵਿਛਾ ਕੇ ਸੁੱਤਾ ਪਿਆ ਸੀ ਕਿ ਤੜਕੇ 3 ਵਜੇ ਸੱਪ ਨੇ ਡੱਸ ਲਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਰੋਪੜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਤੇ ਪਿੰਡ ਅੰਦਰ ਸੋਗ ਦੀ ਲਹਿਰ ਹੈ। ਇਲਾਕੇ ਦੇ ਸਮਾਜ ਸੇਵੀ ਨੇ ਲੋਕਾਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ ਦੀ ਸਫਾਈ ਰੱਖਣ ਤੇ ਜ਼ਮੀਨ ਉਤੇ ਨਾ ਸੌਣ ਦੀ ਸਲਾਹ ਦਿੱਤੀ ਹੈ।