ਪੰਜਾਬ ਸਮਰਾਲਾ ’ਚ ਨਾਬਾਲਿਗ ਦੀ ਕੁੱਟਮਾਰ ਨਾਲ ਮੌਤ/ ਘਰੋਂ ਮਜਦੂਰੀ ਕਰਨ ਗਿਆ ਸੀ ਨਾਬਾਲਿਗ/ ਝਗੜੇ ਦੌਰਾਨ ਕੁੱਟਮਾਰ ਕਾਰਨ ਗਈ ਜਾਨ By admin - July 30, 2026 0 1 Facebook Twitter Pinterest WhatsApp ਸਮਰਾਲਾ ਨੇੜਲੇ ਪਿੰਡ ਸਹਿਜੋ ਮਾਜਰਾ ਦਾ ਵਾਸੀ ਨੌਜਵਾਨ ਦੀ ਡੇਰਾ ਬਾਬਾ ਨਾਨਕ ਵਿਖੇ ਹੋਈ ਕੁੱਟਮਾਰ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 16 ਸਾਲਾ ਅਸ਼ੋਕ ਕੁਮਾਰ ਪੁੱਤਰ ਗੰਗਾ ਰਾਮ ਵਾਸੀ ਸਹਿਜੋਮਾਜਰਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ ਅਸ਼ੋਕ ਕੁਮਾਰ ਠੇਕੇਦਾਰ ਨਾਲ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਮਜਦੂਰੀ ਕਰਨ ਗਿਆ ਸੀ, ਜਿੱਥੇ ਸਾਥੀ ਮਜਦੂਰਾ ਨਾਲ ਹੋਏ ਝਗੜੇ ਦੌਰਾਨ ਗੁੱਝੀਆਂ ਸੱਟਾਂ ਲੱਗੀਆਂ ਸੀ। ਉਹ ਵਾਪਸ ਘਰ ਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਮ੍ਰਿਤਕ ਦੇ ਪਿਤਾ ਗੰਗਾ ਰਾਮ ਨੇ ਦੱਸਿਆ ਕਿ ਉਸਦਾ ਪੁੱਤਰ ਅਸ਼ੋਕ ਕੁਮਾਰ ਕੱਲ੍ਹ ਠੇਕੇਦਾਰ ਨਾਲ ਡੇਰਾ ਬਾਬਾ ਨਾਨਕ (ਬਟਾਲਾ) ਵਿਖੇ ਗੁਦਾਮਾਂ ਵਿਚ ਕਣਕ ਦੀ ਢੋਆ-ਢੁਆਈ ਲਈ ਗਿਆ ਸੀ। ਉੱਥੇ ਆਪਸ ਵਿਚ ਮਜ਼ਦੂਰ ਲੜ ਪਏ ਜਿਸ ਕਾਰਨ ਅਸ਼ੋਕ ਕੁਮਾਰ ਦੇ ਗੁੱਝੀਆਂ ਸੱਟਾਂ ਲੱਗੀਆਂ। ਉਸਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਦੌਰਾਨ ਉਸ ਨੂੰ ਛੁੱਟੀ ਦੇ ਦਿੱਤੀ ਗਈ। ਅਸ਼ੋਕ ਕੁਮਾਰ ਕੱਲ੍ਹ ਦੇਰ ਸ਼ਾਮ ਮਜ਼ਦੂਰੀ ਕਰਨ ਤੋਂ ਬਾਅਦ ਵਾਪਸ ਘਰ ਆ ਗਿਆ ਅਤੇ ਅੱਜ ਸਵੇਰੇ ਉਸਦੀ ਘਰ ਵਿਚ ਹੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਲੜਾਈ ਦੌਰਾਨ ਉਸਦੇ ਸਰੀਰ ਅੰਦਰ ਗੁੱਝੀਆਂ ਸੱਟਾਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋਈ। ਇਸ ਸਬੰਧੀ ਮਾਛੀਵਾੜਾ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ’ਤੇ ਡੀ.ਐੱਸ.ਪੀ. ਸਮਰਾਲਾ ਅਤੇ ਥਾਣਾ ਮੁਖੀ ਮਾਛੀਵਾੜਾ ਸਬ-ਇੰਸਪੈਕਟਰ ਚਰਨਜੀਤ ਸਿੰਘ ਵੀ ਪੁੱਜੇ ਜਿਨ੍ਹਾਂ ਨੇ ਲਾਸ਼ ਨੂੰ ਕਬਜੇ ਵਿਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਘਟਨਾ ਸਬੰਧੀ ਡੇਰਾ ਬਾਬਾ ਨਾਨਕ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਜਲਦ ਹੀ ਮੌਕੇ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਅਸ਼ੋਕ ਕੁਮਾਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਦੀ ਪੁਲਸ ਵਲੋਂ ਆ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦਾ ਮੰਗਣੀ ਹੋਈ ਸੀ ਅਤੇ 2 ਮਹੀਨੇ ਬਾਅਦ ਇਸ ਦਾ ਵਿਆਹ ਹੋਣਾ ਸੀ। ਅੱਜ ਜਵਾਨ ਪੁੱਤ ਦੀ ਮੌਤ ਹੋਣ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਜਿੱਥੇ ਉਸਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣੀਆਂ ਸਨ ਉੱਥੇ ਉਸਦੀ ਮੌਤ ਨਾਲ ਘਰ ਵਿਚ ਸੰਨਾਟਾ ਪਸਰ ਗਿਆ।