ਪਟਿਆਲਾ ਦੇ ਨਿੱਜੀ ਹਸਪਤਾਲ ’ਚ ਮਹਿਲਾ ਦੀ ਮੌਤ/ ਪਰਿਵਾਰ ਨੇ ਹਸਪਤਾਲ ਅੱਗੇ ਕੀਤਾ ਹੰਗਾਮਾ/ ਹਸਪਤਾਲ ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ

0
2

ਪਟਿਆਲਾ ਦੇ ਲੀਲਾ ਭਵਨ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਦਾਖਲ ਇਕ ਮਹਿਲਾ ਦੀ ਮੌਤ ਤੇ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ ਲਾਏ। ਮ੍ਰਿਤਕਾ ਦੇ ਪਤੀ ਮਲਕੀਤ ਸਿੰਘ ਵਾਸੀ ਜਾਫਰਪੁਰ ਦਾ ਇਲਜਾਮ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਗਲੇ ਦੇ ਇਲਾਜ ਲਈ ਇੱਥੇ ਦਾਖਲ ਕਰਵਾਇਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪਰਿਵਾਰ ਨੇ ਹਸਪਤਾਲ ਖਿਲਾਫ ਸਖਤ ਕਾਰਵਾਈ ਮੰਗੀ ਹੈ।
ਮ੍ਰਿਤਕਾ ਦੇ ਪਤੀ ਮੁਤਾਬਕ ਉਨ੍ਹਾਂ ਦੀ ਪਤਨੀ ਨੂੰ ਗਲੇ ਦੇ ਇਲਾਜ ਲਈ 23 ਤਰੀਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਉਸਦਾ ਗਲੇ ਦਾ ਅਪਰੇਸ਼ਨ ਕੀਤਾ ਗਿਆ ਸੀ। ਸ਼ੁਰੂ ਵਿੱਚ ਡਾਕਟਰਾਂ ਨੇ ਪਰਿਵਾਰ ਨੂੰ ਅਪਰੇਸ਼ਨ ਪੂਰੀ ਤਰ੍ਹਾਂ  ਸਫਲ ਰਹਿਣ ਦੀ ਗੱਲ ਕਹੀ ਸੀ ਪਰ ਦੁਪਹਿਰ ਕਰੀਬ 3 ਵਜੇ ਹਸਪਤਾਲ ਪ੍ਰਬੰਧਨ ਨੇ ਅਚਾਨਕ ਦੱਸਿਆ ਕਿ ਮਰੀਜ਼ ਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਪਾਰਕ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here