ਪੰਜਾਬ ਆਨੰਦਪੁਰ ਦੀ ਚਰਨ ਗੰਗਾ ਖੱਡ ’ਚ ਵਧਿਆ ਪਾਣੀ ਦਾ ਪੱਧਰ/ ਰੇਲਵੇ ਟਰੈਕ ਦੇ ਆਰਪਾਰ ਵੱਗ ਰਿਹਾ ਪਾਣੀ/ ਲੋਕਾਂ ਅੰਦਰ ਚਿੰਤਾ ਦਾ ਮਾਹੌਲ By admin - July 28, 2026 0 2 Facebook Twitter Pinterest WhatsApp ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਲਗਾਤਾਰ ਪੈ ਰਹੇ ਮੀਂਹ ਦੇ ਚਲਦਿਆਂ ਇੱਥੋਂ ਲੰਘਦੀ ਚਰਨ ਗੰਗਾ ਖੱਡ ਪੂਰੇ ਉਫਾਨ ’ਤੇ ਆ ਗਈ ਹੈ। ਹਾਲਾਤ ਐਨੇ ਮਾੜੇ ਹਨ ਕਿ ਖੱਡ ਦਾ ਪਾਣੀ ਰੇਲਵੇ ਟਰੈਕ ਦੇ ਆਰ-ਪਾਰ ਵਗ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਸਰਕਾਰੀ ਹਸਪਤਾਲ ਦੇ ਸਾਹਮਣੇ ਸਥਿਤ ਮਜਾਰਾ ਅਤੇ ਹੋਰ ਕਈ ਪਿੰਡਾਂ ਨੂੰ ਜੋੜਨ ਵਾਲਾ ਰਸਤਾ ਵੀ ਖੱਡ ਦੇ ਤੇਜ਼ ਵਹਾਅ ਦੀ ਚਪੇਟ ਵਿੱਚ ਆ ਗਿਆ ਹੈ। ਇਸ ਤੋਂ ਇਲਾਵਾ ਆਸ-ਪਾਸ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਵਿੱਚ ਵੀ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਰਿਆਵਾਂ, ਖੱਡਾਂ ਅਤੇ ਪਾਣੀ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਤਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।