ਪੰਜਾਬ ਗੁਰਦਾਸਪੁਰ 1000 ਰੁਪਏ ਫਾਰਮਾਂ ਨੂੰ ਲੈ ਕੇ ਝਗੜਾ/ ਆਪ ਤੇ ਕਾਂਗਰਸ ਨਾਲ ਸਬੰਧਤ ਧਿਰਾਂ ਆਹਮੋ ਸਾਹਮਣੇ/ ਇਕ ਧਿਰ ਵੱਲੋਂ ਗੋਲੀਆਂ ਚਲਾਉਣ ਦੇ ਲੱਗ ਇਲਜ਼ਾਮ By admin - July 28, 2026 0 1 Facebook Twitter Pinterest WhatsApp ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨਿਮਾਣਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਧੜੇ ਦਰਮਿਆਨ ਰੰਜਿਸ਼ ਤਹਿਤ ਹੋਏ ਝਗੜੇ ਵਿੱਚ ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਤਿੰਨ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ। ਉਸਦੇ ਨਾਲ ਨਾਲ ਰੰਜਿਸ਼ ਤਹਿਤ ਹੋਈ ਲੜਾਈ ਦੌਰਾਨ ਗੋਲੀਆਂ ਚਲਾਉਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਪਿੰਡ ਨਿਮਾਣੇ ਦੇ ਸਰਪੰਚ ਗਗਨਦੀਪ ਸਿੰਘ ਅਤੇ ਜਖਮੀ ਹੋਏ ਵਿੱਕੀ ਮਸੀਹ 1000 ਰੁਪੇ ਵਾਲੇ ਫਾਰਮ ਭਰਨ ਨੂੰ ਲੈ ਕੇ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਬਾਰੇ ਕੀਤੂ ਪ੍ਰੰਤੂ ਕਰਨ ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨਾਲ ਸਬੰਧਤ ਧਿਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਬੀਬੀਆਂ ਦੇ 1000 ਵਾਲੇ ਫਾਰਮ ਭਰੇ ਜਾ ਰਹੇ ਸਨ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਫਾਰਮ ਭਰਨ ਵਾਲੀ ਸਖੀ ਵੱਲੋਂ ਕਿਹਾ ਗਿਆ ਕਿ ਤੁਸੀਂ ਲੋਕਾਂ ਨੇ ਝਾੜੂ ਨੂੰ ਵੋਟਾਂ ਨਹੀਂ ਪਾਈਆਂ ਤੁਹਾਡੇ ਫਾਰਮ ਨਹੀਂ ਭਰੇ ਜਾਣਗੇ ਇਸ ਲਈ ਉਹ ਮੌਕੇ ਤੋਂ ਵਾਪਸ ਆ ਗਏ। ਇਸ ਦਰਿਮਿਆਣ ਪਿੰਡ ਦੇ ਹੀ ਦੋ ਬੰਦਿਆਂ ਵੱਲੋਂ ਸਕੂਲ ਵਿੱਚ ਦਾਖਲ ਹੋ ਕੇ ਉਹਨਾਂ ਨਾਲ ਬਦਸਲੂਕੀ ਕੀਤੀ ਇਸ ਤੋਂ ਇਲਾਵਾ 27 ਜੁਲਾਈ ਨੂੰ ਪਿੰਡ ਦੇ ਹੀ ਇੱਕ ਹੋਰ ਕਾਂਗਰਸੀ ਪੰਚ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕਰ ਦਿੱਤਾ। ਵਿੱਕੀ ਮਸੀਹ ਨੇ ਦੱਸਿਆ ਕਿ ਅੱਜ ਜਦੋਂ ਉਹ ਚਾਰ ਜਣੇ ਮੋਟਰਸਾਈਕਲ ਤੇ ਦਿਹਾੜੀ ਲਈ ਨਿਕਲੇ ਤਾਂ ਆਈਟੀਆਈ ਨੈਣੇ ਕੋਟ ਨੇੜੇ ਪਿੱਛੋਂ ਆਈਆਂ ਦੋ ਗੱਡੀਆਂ ਥਾਰ ਅਤੇ ਸਵਿਫਟ ਗੱਡੀ ਵਿੱਚ ਸਵਾਰ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਨਾਂ ਦੇ ਦੋ ਸਾਥੀਆਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕੀਤਾ। ਇਸ ਤੋਂ ਇਲਾਵਾ ਉਹਨਾਂ ਕੋਲ ਇੱਕ ਬੰਦੂਕ ਅਤੇ ਪਿਸਤੌਲ ਨਾਲ ਕਥਿਤ ਤੌਰ ਤੇ ਦਰਜਨ ਦੇ ਕਰੀਬ ਫਾਇਰ ਵੀ ਕੀਤੇ ਗਏ ਹਨ। ਥਾਣਾ ਕਾਹਨੂੰਵਾਨ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਕਾਂਗਰਸ ਸਮਰਥਕ ਲੋਕਾਂ ਵੱਲੋਂ ਗੋਲੀ ਚਲਾਉਣ ਦਾ ਦਾਅਵਾ ਕੀਤਾ ਇਸ ਤੋਂ ਇਲਾਵਾ ਕੁਝ ਚਸ਼ਮਦੀਦ ਲੋਕਾਂ ਅਤੇ ਨੇੜੇ ਹਾਜ਼ਰ ਲੋਕਾਂ ਨੇ ਵੀ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ।