ਪੰਜਾਬ ਹੁਸ਼ਿਆਰਪੁਰ ਦੇ ਪਿੰਡ ਮੂਨਕ ਖੁਰਦ ’ਚ ਪਰਵਾਸੀਆਂ ’ਤੇ ਪਾਬੰਦੀ/ ਪਰਵਾਸੀਆਂ ਦੀ ਗਿਣਤੀ ’ਤੇ ਰੋਕ ਲਈ ਮਤਾ ਪਾਸ/ ਐਸਡੀਐਮ ਦਫਤਰ ਵਿਖੇ ਦਿੱਤਾ ਮੰਗ ਪੱਤਰ By admin - July 27, 2026 0 3 Facebook Twitter Pinterest WhatsApp ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਮੂਨਕ ਖੁਰਦ ਦੀ ਗਰਾਮ ਪੰਚਾਇਤ ਨੇ ਪਿੰਡ ਅੰਦਰ ਪਰਵਾਸੀ ਮਜਦੂਰਾਂ ਦੀ ਗਿਣਤੀ ’ਤੇ ਰੋਕ ਲਗਾਉਣ ਲਈ ਮਤਾ ਪਾਸ ਕੀਤਾ ਹੈ। ਗਰਾਮ ਪੰਚਾਇਤ ਦੇ ਆਮ ਇਜਲਾਸ ਵਿਚ ਪੇਸ਼ ਕੀਤੇ ਇਸ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਐਸਡੀਐਮ ਦਫਤਰ ਵਿਖੇ ਮੰਗ ਪੱਤਰ ਦੇ ਕੇ ਹਿਮਾਚਲ ਤੇ ਹਰਿਆਣਾ ਦੀ ਤਰਜ ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਇਜਲਾਸ ਦੌਰਾਨ ਗ੍ਰਾਮ ਪੰਚਾਇਤ ਤੋਂ ਇਲਾਵਾ ਪਿੰਡ ਦੇ ਮੋਹਤਵਰ ਸਾਬਕਾ ਸਰਪੰਚਾਂ ਨੰਬਰਦਾਰਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਹਿੱਸਾ ਲਿਆ। ਨਗਰ ਪੰਚਾਇਤ ਨੇ ਪਰਵਾਸੀ ਮਜਦੂਰਾਂ ਵੱਲੋਂ ਪਿੰਡ ਵਿਚ ਪੱਕੇ ਤੇ ਮਕਾਨ ਖਰੀਦ ਕੇ ਰਹਿਣ ਤੇ ਰੋਕ ਲਗਾਉਣ ਲਈ ਵੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਮੋਹਤਵਰ ਪਤਵੰਤੇ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਅਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਪਿੰਡ ‘ਚ ਪੱਕੇ ਤੌਰ ‘ਤੇ ਮਕਾਨ ਖ਼ਰੀਦ ਕੇ ਰਹਿਣ ‘ਤੇ ਰੋਕ ਲਗਾਉਣ ਲਈ ਮਤਾ ਪਾਸ ਕੀਤਾ ਗਿਆ। ਇਲਜਾਸ ਵਿਚ ਸ਼ਾਮਲ ਪਤਵੰਤਿਆਂ ਨੇ ਦੱਸਿਆ ਕਿ ਵੇਖਣ ‘ਚ ਆਇਆ ਹੈ ਕਿ ਪਿੰਡ ‘ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਕਾਨ ਖ਼ਰੀਦ ਕੇ ਪੱਕੇ ਤੌਰ ‘ਤੇ ਰਿਹਾਇਸ਼ ਬਣਾਈ ਜਾ ਰਹੀ ਹੈ ਪਰ ਅਪਰਾਧਕ ਪਿਛੋਕੜ ਨਾਲ ਸੰਬੰਧਤ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਪੱਕੇ ਤੌਰ ‘ਤੇ ਰੋਕ ਲਗਾਉਣ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਵੱਲੋਂ ਉੱਪ ਮੰਡਲ ਮੈਜਿਸਟ੍ਰੇਟ ਟਾਂਡਾ ਨੂੰ ਮੰਗ ਪੱਤਰ ਦੇ ਕੇ ਪ੍ਰਵਾਸੀ ਮਜ਼ਦੂਰਾਂ ‘ਤੇ ਕਾਰਵਾਈ ਕਰਨ ਅਤੇ ਇਸ ਵਿੱਚ ਸਹਿਯੋਗ ਕਰਨ ਵਾਲਿਆਂ ‘ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਆਮ ਇਜਲਾਸ ਦੌਰਾਨ ਪਿੰਡ ‘ਚ ਰਹਿੰਦੇ ਵਿਕਾਸ ਕਾਰਜਾਂ ਅਤੇ ਪਿੰਡ ਦੀ ਬਿਹਤਰੀ ਵਾਸਤੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਇਹ ਵਿਕਾਸ ਕਾਰਜ ਲਗਾਤਾਰ ਪਿੰਡ ‘ਚ ਚੱਲ ਰਹੇ ਹਨ। ਇਸ ਸਮੇਂ ਸਰਪੰਚ ਮਨਪ੍ਰੀਤ ਕੌਰ, ਸਾਬਕਾ ਸਰਪੰਚ ਸ਼ਾਮ ਸਿੰਘ, ਨੰਬਰਦਾਰ ਦਰਬਾਰਾ ਸਿੰਘ, ਪੰਚ ਸਰਬਜੀਤ ਸਿੰਘ ਮੋਮੀ, ਨੰਬਰਦਾਰ ਗੁਰਿੰਦਰ ਸਿੰਘ , ਪੰਚ ਰਾਜਵਿੰਦਰ ਕੌਰ, ਪੰਚ ਹਰਪ੍ਰੀਤ ਸਿੰਘ , ਪੰਚ ਸਵਰਨ ਕੌਰ , ਸਮਾਜ ਸੇਵੀ ਸੁਰਜੀਤ ਸਿੰਘ ਭਾਰਦਵਾਜ, ਸਮਾਜ ਸੇਵੀ ਕਮਲਜੀਤ ਸਿੰਘ, ਅਮਰੀਕ ਸਿੰਘ ਸੈਣੀ ਆਦਿ ਹਾਜ਼ਰ ਸਨ।