ਜਲਾਲਾਬਾਦ ’ਚ ਨਿੱਜੀ ਸਕੂਲ ਦੀ ਬੱਸ ਨੂੰ ਹਾਦਸਾ/ ਖੇਤਾਂ ’ਚ ਪਲਟੀ ਬੱਚਿਆਂ ਨਾਲ ਭਰੀ ਬੱਸ/ ਲੋਕਾਂ ਨੇ ਬੱਚਿਆਂ ਤੇ ਡਰਾਈਵਰ ਨੂੰ ਕੱਢਿਆ ਬਾਹਰ

0
1

ਜਲਾਲਾਬਾਦ ਦੇ ਪਿੰਡ ਚੱਕ ਸੁਖੇਰਾ ਨੇੜੇ ਨਿੱਜੀ ਸਕੂਲ ਦੀ ਬੱਸ ਨੂੰ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਵੇਲੇ ਬੱਸ ਵਿਚ 13 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸੁਰੱਖਿਆ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸੜਕ ਦੀ ਬਰਮ ਨਾ ਹੋਣ ਦੇ ਚਲਦਿਆਂ ਵਾਪਰਿਆ ਹੈ। ਬੱਸ ਡਰਾਈਵਰ ਨੇ ਕਿਸੇ ਵਾਹਨ ਨੂੰ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਥੱਲੇ ਖੇਤਾਂ ਵਿਚ ਪਲਟ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਸੜਕ ਦੀਆਂ ਬਰਮਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ।
ਜਾਣਕਾਰੀ ਅੱਜ ਨਿੱਜੀ ਸਕੂਲ ਦੀ ਬੱਸ ਤੜਕਸਾਰ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾ ਜਾ ਰਹੀ ਸੀ ਕਿ ਕਿਸੇ ਵਹੀਕਲ ਨੂੰ ਸਾਈਡ ਦੇਣ ਲੱਗਿਆਂ ਵੈਨ ਖੇਤਾਂ ਵਿੱਚ ਪਲਟ ਗਈ। ਦੱਸਿਆ ਜਾ ਰਿਹਾ ਕਿ ਸਵੈਨ ਦੇ ਵਿੱਚ 13 ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਕਿਸੇ ਦੇ ਵੀ ਕੋਈ ਗੰਭੀਰ ਸੱਟ-ਫੇਟ ਨਹੀਂ ਲੱਗੀ ਵੈਨ ਦੇ ਡਰਾਈਵਰ ਦੀ ਬਾਂਹ ਵੈਨ ਦੇ ਹੇਠਾਂ ਆ ਗਈ ਜਿਸ ਨੂੰ ਕਿ ਮੌਕੇ ਤੇ ਪਿੰਡ ਵਾਸੀਆਂ ਨੇ ਮੁਸ਼ੱਕਤ ਤੋਂ ਬਾਅਦ ਵੈਨ ਤੋਂ ਬਾਹਰ ਕੱਢਿਆ।
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ ਕਿਸਾਨਾਂ ਨੇ ਸੜਕਾਂ ਦੇ ਨਾਲ ਲੱਗਦੀਆਂ ਬਰਮਾਂ ਖਤਮ ਕਰ ਦਿੱਤੀਆਂ ਜਿਸ ਕਾਰਨ ਅਕਸਰ ਹੀ ਸਾਈਡ ਦੇਣ ਲੱਗਿਆਂ ਹਾਦਸੇ ਵਾਪਰ ਜਾਂਦੇ ਨੇ। ਦੱਸ ਦਈਏ ਕਿ ਇਹ ਲਿੰਕ ਰੋਡ ਤਕਰੀਬਨ 22 ਫੁੱਟ ਕਾਗਜਾਂ ਦੇ ਵਿੱਚ ਚੌੜੀ ਹੈ ਲੇਕਿਨ ਹਕੀਕਤ ਦੇ ਵਿੱਚ ਇਹ ਸਿਰਫ 11 ਫੁੱਟ ਹੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸੜਕਾਂ ਦੇ ਕਿਨਾਰੇ ਬਰਮਾ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here