ਪੰਜਾਬ ਫਗਵਾੜਾ ’ਚ ਚੋਰਾਂ ਨੇ ਬੇਕਰੀ ਨੂੰ ਬਣਾਇਆ ਨਿਸ਼ਾਨਾ/ 15 ਹਜ਼ਾਰ ਨਕਦੀ ਤੇ ਮਹਿੰਗਾ ਸਮਾਨ ਲੈ ਕੇ ਫਰਾਰ/ ਮਹਿੰਗੀਆਂ ਚਾਕਲੇਟਾਂ, ਦੇਸੀ ਘਿਓ ਤੇ ਸੁੱਕੇ ਮੇਵੇ ਲੈ ਕੇ ਫਰਾਰ By admin - July 25, 2026 0 2 Facebook Twitter Pinterest WhatsApp ਫਗਵਾੜਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਵੱਧ ਰਹੀਆਂ ਨੇ। ਚੋਰਾਂ ਨੇ ਸ਼ਹਿਰ ਦੇ ਸਿਵਲ ਹਸਪਤਾਲ ਰੋਡ ‘ਤੇ ਸਥਿਤ ਵਰਤਮਾਨ ਜੈਨ ਬੇਕਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰ 15 ਹਜ਼ਾਰ ਨਕਦੀ, ਮਹਿੰਗਾ ਦੇਸੀ ਘਿਓ ਤੇ ਸੁੱਕੇ ਮੇਵੇ ਲੈ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਨੇ ਦੁਕਾਨ ਮਾਲਕ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨ ਦੇ ਮਾਲਕ ਵਿਕਰਾਂਤ ਜੈਨ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਉਸਦਾ ਘਰ ਦੁਕਾਨ ਦੇ ਬਿਲਕੁਲ ਪਿੱਛੇ ਸਥਿਤ ਹੈ। ਜਦੋਂ ਉਸਦਾ ਪੁੱਤਰ ਦੁਕਾਨ ਖੋਲ੍ਹਣ ਲਈ ਪਹੁੰਚਿਆ ਤਾਂ ਅੰਦਰ ਸਾਮਾਨ ਖਿੰਡਿਆ ਹੋਇਆ ਸੀ ਅਤੇ ਨਕਦੀ ਦੇ ਡੱਬੇ ਟੁੱਟੇ ਹੋਏ ਸਨ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰਾਂ ਨੇ ਲਗਭਗ 15,000 ਰੁਪਏ ਨਕਦ ਚੋਰੀ ਕਰ ਲਏ ਹਨ। ਇਸ ਤੋਂ ਇਲਾਵਾ ਉਹ ਦੁਕਾਨ ਤੋਂ ਸ਼ੁੱਧ ਘਿਓ ਦੇ ਡੱਬੇ, ਮਹਿੰਗੀਆਂ ਚਾਕਲੇਟਾਂ, ਸੁੱਕੇ ਮੇਵੇ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੀ ਲੈ ਗਏ। ਦੁਕਾਨ ਦੇ ਮਾਲਕ ਦੇ ਅਨੁਸਾਰ ਪੂਰੀ ਘਟਨਾ ਵਿੱਚ ਲਗਭਗ 40,000 ਰੁਪਏ ਦਾ ਨੁਕਸਾਨ ਹੋਇਆ ਹੈ। ਫਗਵਾੜਾ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ, ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।