ਪੰਜਾਬ ਜਲਾਲਾਬਾਦ ’ਚ ਮੀਂਹ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ/ ਨਵੀਂ ਬਣ ਰਹੀ ਸੜਕ ਅੰਦਰ ਪਏ ਡੂੰਘੇ ਟੋਏ/ ਰਾਹਗੀਰ ਤੇ ਵਿਦਿਆਰਥੀ ਹੁੰਦੇ ਰਹੇ ਪ੍ਰੇਸ਼ਾਨ By admin - July 25, 2026 0 1 Facebook Twitter Pinterest WhatsApp ਜਲਾਲਾਬਾਦ ਵਿਖੇ ਬੀਤੀ ਰਾਤ ਪਈ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕੁੱਝ ਥਾਵਾਂ ਤੇ ਪਾਣੀ ਭਰਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਜਿਹੇ ਹੀ ਹਾਲਾਤ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ’ਤੇ ਬਣੇ ਹੋਏ ਹਨ। ਇੱਥੇ ਨਵੀਂ ਬਣੀ ਸੜਕ ਲਈ ਪਾਈ ਗਈ ਮਿੱਟੀ ਵਿਚ ਮੀਂਹ ਤੋਂ ਬਾਅਦ ਡੂੰਘੇ ਟੋਏ ਪੈ ਗਏ, ਜਿਸ ਕਾਰਨ ਰਾਹਗੀਰਾਂ ਤੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਕਮਰੇਵਾਲਾ ਰੋਡ ’ਤੇ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਬੱਚਿਆਂ ਨਾਲ ਭਰੀ ਸਕੂਲੀ ਸਕੂਲ ਵੈਨ ਸੜਕ ਦੇ ਕੰਢੇ ਪਈ ਪਾਈਪਲਾਈਨ ਵਾਲੀ ਥਾਂ ਉਤੇ ਧਸ ਗਈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜੋ ਕਿ ਲਗਭਗ ਸਾਰਾ ਬਣ ਕੇ ਤਿਆਰ ਹੈ ਪਰ ਜਲਾਲਾਬਾਦ ਦੇ ਵੈਲਕਮ ਪੁਆਇੰਟ ਬੀਐਸਐਫ ਸੈਕਟਰ ਦੇ ਸਾਹਮਣੇ ਦੇ ਹਾਲਾਤ ਨਾਜੁਕ ਬਣੇ ਹੋਏ ਨੇ। ਇੱਥੇ ਬਾਰਿਸ਼ ਤੋਂ ਬਾਅਦ ਕਈ ਕਈ ਫੁੱਟ ਪਾਣੀ ਖੜ ਜਾਂਦਾ ਹੈ ਜਿਸ ਵਿੱਚ ਕਾਰਾਂ ਟੂਵੀਲਰ ਬੰਦ ਹੋ ਜਾਂਦੇ ਨੇ ਕਈ ਵਹੀਕਲ ਇਥੇ ਪਲਟ ਚੁੱਕੇ ਨੇ ਲੋਕਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ।