Uncategorized ਮੋਗਾ ਦੇ ਕੋਟਕਪੂਰਾ ਬਾਈਪਾਸ ’ਤੇ ਪਲਟੀ ਟਮਾਟਰਾਂ ਨਾਲ ਭਰੀ ਗੱਡੀ/ ਸੜਕ ’ਤੇ ਟਮਾਟਰ ਖਿੱਲਰਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ/ ਨਗਰ ਨਿਗਮ ਮੇਅਰ ਨੇ ਸੰਸਥਾ ਮੈਂਬਰਾਂ ਦੀ ਮਦਦ ਨਾਲ ਚਾਲੂ ਕਰਵਾਈ ਅਵਾਜਾਈ By admin - June 6, 2025 0 61 Facebook Twitter Pinterest WhatsApp -ਮੋਗਾ ਦੇ ਕੋਟਕਪੂਰਾ ਬਾਈਪਾਸ ਪੁਲ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਟਮਾਟਰਾਂ ਨਾਲ ਭਰੀ ਪਿੱਕਅੱਪ ਗੱਡੀ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਇਸ ਕਾਰਨ ਭਾਰੀ ਮਾਤਰਾ ਵਿਚ ਟਮਾਟਰ ਸੜਕ ਤੇ ਖਿੱਲਰ ਗਏ, ਜਿਸ ਕਾਰਨ ਆਵਾਜਾਈ ਵਿਚ ਵਿਘਣ ਪਿਆ। ਟਮਾਟਰਾਂ ਕਾਰਨ ਬਣੀ ਤਿਲਕਣ ਨਾਲ ਹੋਰ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਗਿਆ। ਇਸ ਦੌਰਾਨ ਘਟਨਾ ਦੀ ਖਬਰ ਮਿਲਣ ਬਾਦ ਮੌਕੇ ਤੇ ਪਹੁੰਚੇ ਨਗਰ ਨਿਗਮ ਮੇਅਰ ਬਲਜੀਤ ਸਿੰਘ ਨੇ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਦੀ ਮਦਦ ਨਾਲ ਟਮਾਟਰਾਂ ਨੂੰ ਇਕੱਤਰ ਕੀਤਾ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਗੱਡੀ ਮੰਗਵਾ ਕੇ ਸੜਕ ਦੀ ਪਾਣੀ ਨਾਲ ਸਫਾਈ ਕਰਵਾ ਕੇ ਅਵਾਜਾਈ ਚਾਲੂ ਕਰਵਾਈ ਗਈ। ਖਬਰਾਂ ਮੁਤਾਬਕ ਜੇਕਰ ਸੜਕ ਦੀ ਸਫਾਈ ਨਾ ਕਰਵਾਈ ਜਾਂਦੀ ਤਾਂ ਟਮਾਟਰਾਂ ਕਾਰਨ ਬਣੀ ਤਿਲਕਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ ਵਿਚ ਪਿੱਕਅਪ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਖਬਰਾਂ ਮੁਤਾਬਕ ਗੱਡੀ ਜਲੰਧਰ ਜਾ ਰਹੀ ਸੀ ਅਤੇ ਇਹ ਹਾਦਸਾ ਗੱਡੀ ਦਾ ਅਚਾਨਕ ਟਾਇਰ ਫਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।