Uncategorized ਜਲੰਧਰ ’ਚ ਛੇਤੀ ਸ਼ੁਰੂ ਹੋਵੇਗਾ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ/ ਸੀਐਮ ਮਾਨ ਤੇ ਆਪ ਸੁਪਰੀਮੋ ਕੇਜਰੀਵਾਲ ਕਰਨਗੇ ਉਦਘਾਟਨ/ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਸਾਂਝਾ ਕੀਤੀ ਜਾਣਕਾਰੀ By admin - June 6, 2025 0 77 Facebook Twitter Pinterest WhatsApp ਜਲੰਧਰ ਦੇ ਬਰਲਟਨ ਪਾਰਕ ਵਿੱਚ ਬਣਨ ਜਾ ਰਹੇ ਸਪੋਰਟਸ ਹੱਬ ਦੀ ਉਸਾਰੀ ਦੇ ਕੰਮ ਦੀ ਰਸਮੀ ਸ਼ੁਰੂਆਤ ਜਲਦ ਹੋਣ ਜਾ ਰਹੀ ਹੈ। ਜਿਸਦੇ ਨਾਲ ਜਲੰਧਰ ਨਿਵਾਸੀਆਂ ,ਵਪਾਰੀਆਂ ਤੇ ਸਨਅਤਕਾਰਾਂ ਲੰਬੇ ਸਮੇਂ ਦੀ ਉਡੀਕ ਸਮਾਪਤ ਹੋ ਜਾਵੇਗੀ। ਇਸ ਬਾਬਤ ਵਧੇਰੀ ਜਾਣਕਾਰੀ ਦਿੰਦਿਆਂ ਜਲੰਧਰ ਦੇ ਮੇਅਰ ਵਨੀਤ ਧੀਰ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਕਿ ਸੰਭਾਵੀ ਤੌਰ ਤੇ 11 ਜੂਨ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵਲੋਂ ਸਪੋਰਟਸ ਹੱਬ ਦੀ ਉਸਾਰੀ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਜਲੰਧਰ ਦੇ ਮੇਅਰ ਵਨੀਤ ਧੀਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦੇ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਸਪੋਰਟਸ ਹੱਬ ਨੂੰ ਜਲਦ ਤੋਂ ਜਲਦ ਬਣਵਾਉਣ ਲਈ ਦਿਨ ਰਾਤ ਯਤਨ ਕਰਨ ਵਾਸਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਆਮ ਆਦਮੀ ਪਾਰਟੀ ਤੋਂ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦਾ ਸ਼ੁਕਰਾਨਾ ਕੀਤਾ ਐ। ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਬਲਟਰਨ ਪਾਰਕ ਦੇ ਸਪੋਰਟਸ ਹੱਬ ਵਿਚ ਕ੍ਰਿਕੇਟ ਸਟੇਡੀਅਮ ,ਮਲਟੀਪਰਪਸ ਸਟੇਡੀਅਮ ਅਤੇ ਹਾਕੀ ਸਟੇਡੀਅਮ ਬਣਨ ਜਾ ਰਿਹਾ। 18 ਸਾਲ ਬਾਅਦ ਇਸ ਪ੍ਰੋਜੈਕਟ ਦਾ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਕਿ ਡੇੜ ਸਾਲ ਦੇ ਵਿੱਚ ਮੁਕੰਮਲ ਹੋ ਜਾਵੇਗਾ।