ਫਰੀਦਕੋਟ ਪੁਲਿਸ ਦਾ ਆਪਣੇ ਦੀ ਅਧਿਕਾਰੀ ’ਤੇ ਐਕਸ਼ਨ/ ਡੀਐਸਪੀ ਤੇ ਸਾਥੀਆਂ ਖਿਲਾਫ ਕੇਸ ਦਰਜ/ ਜੇਈ ਨੂੰ ਝੂਠੇ ਕੇਸ ਚ ਫਸਾਉਣ ਦੇ ਲੱਗੇ ਇਲਜ਼ਾਮ

0
2

ਫਰੀਦਕੋਟ ਪੁਲਿਸ ਨੇ ਆਪਣੇ ਹੀ ਅਧਿਕਾਰੀ ਉਤੇ ਝੂਠੇ ਕੇਸ ਵਿਚ ਫਸਾਉਣ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਦੀ ਅਦਾਲਤ ਦੇ ਹੁਕਮਾਂ ਤਹਿਤ ਕੀਤੀ ਹੈ, ਜਿਸ ਵਿਚ ਐੱਨਡੀਪੀਐਸ ਮਾਮਲੇ ਦੀ ਸੁਣਵਾਈ ਦੌਰਾਨ ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਸਥਾਨਕ ਪੁਲਿਸ ਨੇ ਡੀਐਸਪੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਤੋੜਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਨਿਰਪੱਖ ਜਾਂਚ ਬਾਦ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਉਕਤ ਅਧਿਕਾਰੀ ਨੇ ਸਾਥੀਆਂ ਨਾਲ ਮਿਲ ਕੇ ਬਿਜਲੀ ਵਿਭਾਗ ਦੇ ਜੇ. ਈ. ‘ਤੇ ਐੱਨ. ਡੀ. ਪੀ. ਐੱਸ. ਐਕਟ ਦਾ ਝੂਠਾ ਕੇਸ ਦਰਜ ਕਰਨ ਦਾ ਯਤਨ ਕੀਤੇ ਸਨ। ਸ਼ਿਕਾਇਤਕਰਤਾ ਜੇਈ ਮੁਤਾਬਕ ਉਸ ਦੀ ਕਾਰ ਵਿਚ ਸ਼ੱਕੀ ਨਸ਼ੀਲੀ ਵਸਤੂ ਬਰਾਮਦ ਕਰਵਾ ਕੇ ਉਸ ਉਪਰ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ਵਿਚ ਪਹਿਲਾਂ ਤਿਨ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਹੁਣ ਅਦਾਲਤ ਦੇ ਹੁਕਮਾਂ ਉਪਰ ਡੀ. ਐੱਸ. ਪੀ. ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਜਦਕਿ ਗੱਡੀ ਵਿਚੋਂ ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਨਹੀਂ ਸੀ। ਫਿਲਹਾਲ ਅੱਗੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ 13 ਜੁਲਾਈ ਨੂੰ ਅਮਿਤ ਕੁਮਾਰ (ਜੇ.ਈ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ), ਪੁੱਤਰ ਸ਼ਿਵ ਕੁਮਾਰ, ਵਾਸੀ ਮੰਡੀ ਰੋਡਾਂਵਾਲੀ ਨੇ ਅਰਨੀਵਾਲਾ ਪੁਲਸ ਸਟੇਸ਼ਨ ਵਿਚ ਇਕ ਬਿਆਨ ਦਰਜ ਕਰਵਾਇਆ ਕਿ 3 ਜੂਨ 2026 ਦੀ ਸਵੇਰ ਨੂੰ ਉਹ ਆਪਣੀ ਕਾਰ ਵਿਚ ਡਿਊਟੀ ਲਈ ਮੰਡੀ ਰੋਡਾਂਵਾਲੀ ਤੋਂ ਅਰਨੀਵਾਲਾ ਜਾ ਰਿਹਾ ਸੀ। ਰਸਤੇ ਵਿਚ ਗੰਗ ਕੈਨਾਲ ਪੁੱਲ ਨੇੜੇ ਉਹ ਨਹਿਰ ਦੇ ਕੰਢੇ ਇਕ ਨਲਕੇ ਤੋਂ ਆਪਣੀ ਕਾਰ ਦੇ ਵਾਟਰ ਕੂਲਰ ਵਿਚ ਪਾਣੀ ਭਰਨ ਲੱਗਾ। ਇਸ ਦੌਰਾਨ ਇਕ ਸਵਿਫਟ ਕਾਰ ਵਿਚ ਸਵਾਰ ਤਿੰਨ ਅਣਪਛਾਤੇ ਵਿਅਕਤੀ ਆਏ ਜੋ ਪੁਲਸ ਅਧਿਕਾਰੀ ਹੋਣ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਨੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਕਾਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਤਲਾਸ਼ੀ ਦੌਰਾਨ ਉਸ ਦੀ ਕਾਰ ਦੀ ਸੀਟ ਹੇਠਾਂ ਇਕ ਪੈਕੇਟ ਮਿਲਿਆ। ਅਮਿਤ ਕੁਮਾਰ ਨੇ ਕਿਹਾ ਕਿ ਉਸਨੂੰ ਪੈਕੇਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੌਰਾਨ ਉਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕੇ ‘ਤੇ ਡੀਐੱਸਪੀ ਜਲਾਲਾਬਾਦ ਤੇ ਹੋਰ ਪੁਲਸ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਡੀਐੱਸਪੀ ਗੁਰਸੇਵਕ ਸਿੰਘ ਨੇ ਉਸ ਤੋਂ ਪੁੱਛਗਿੱਛ ਕੀਤੀ। ਵੱਡੀ ਭੀੜ ਅਤੇ ਮਾਮਲਾ ਸ਼ੱਕੀ ਜਾਪਦਾ ਹੋਇਆ ਮੌਕੇ ‘ਤੇ ਅੱਗੇ ਦੀ ਕਾਰਵਾਈ ਸੰਭਵ ਨਾ ਸਕੀ ਤੇ ਉਸ ਨੂੰ ਸੀਆਈਏ ਫਾਜ਼ਿਲਕਾ ਲਿਜਾਇਆ ਗਿਆ। ਬਾਅਦ ਵਿਚ ਪੈਕੇਟ ਦੀ ਜਾਂਚ ਦੌਰਾਨ ਉਸ ਵਿਚੋਂ ਕੋਈ ਨਸ਼ੀਲਾ ਪਾਊਂਡਰ ਬਰਾਮਦ ਨਹੀਂ ਹੋਇਆ।

LEAVE A REPLY

Please enter your comment!
Please enter your name here