Uncategorized ਜਲੰਧਰ ਦੇ ਥਾਣਾ ਆਦਮਪੁਰ ਦੀ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ/ ਪਤਨੀ ਦੇ ਪਰਿਵਾਰ ਨੇ ਫਿਰੌਤੀ ਦੇ ਕੇ ਕਰਵਾਇਆ ਸੀ ਕਤਲ/ ਪੁਲਿਸ ਨੇ ਪਤਨੀ ਸਮੇਤ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ By admin - June 6, 2025 0 27 Facebook Twitter Pinterest WhatsApp ਜਲੰਧਰ ਦਿਹਾਤੀ ਅਧੀਨ ਆਉਂਦੇ ਥਾਣਾ ਆਦਮਪੁਰ ਦੀ ਪੁਲਿਸ ਨੇ ਬੀਤੇ ਇਲਾਕੇ ਦੇ ਪਿੰਡ ਅਲਾਵਲਪੁਰ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਐ। ਪੁਲਿਸ ਨੇ ਮ੍ਰਿਤਕ ਸੰਦੀਪ ਕੁਮਾਰ ਉਰਫ ਹੈਪੀ ਦੀ ਪਤਨੀ ਸਮੇਤ 6 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਦੇ ਦੱਸਣ ਮੁਤਾਬਕ ਸੰਦੀਪ ਕੁਮਾਰ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਪੇਕਾ ਪਰਿਵਾਰ ਦੀ ਦੀ ਮਦਦ ਨਾਲ ਫਿਰੌਤੀ ਦੇ ਕੇ ਕਰਵਾਇਆ ਸੀ। ਕਤਲ ਨੂੰ ਲੁੱਟ-ਖੋਹ ਦੀ ਘਟਨਾ ਬਣਾਉਣ ਲਈ ਮੁਲਜਮਾਂ ਨੇ ਮ੍ਰਿਤਕ ਨੂੰ ਰਸਤੇ ਵਿਚ ਘੇਰ ਕੇ ਕਤਲ ਕਰਨ ਬਾਅਦ ਉਸ ਦਾ ਸਾਮਾਨ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਮੁਲਜਮਾਂ ਕੋਲੋਂ ਖੋਹ ਕੀਤਾ ਸਾਮਾਨ ਤੇ ਵਾਰਦਾਤ ਸਮੇਂ ਵਰਤਿਆ ਹਥਿਆਰ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ 29 ਮਈ ਦੀ ਰਾਤ ਨੂੰ ਅਲਾਵਲਪੁਰ ਵਿੱਚ ਇੱਕ ਕਤਲ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਆਦਮਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਸੀਮਾ ਉਸਨੂੰ ਮਾਰਨਾ ਚਾਹੁੰਦੀ ਸੀ। ਮ੍ਰਿਤਕ ਦਾ ਸੰਦੀਪ ਮੂਲ ਰੂਪ ਵਿੱਚ ਬਟਾਲਾ ਦਾ ਰਹਿਣ ਵਾਲਾ ਐ ਅਤੇ ਲਗਭਗ 9 ਸਾਲਾਂ ਤੋਂ ਅਲਾਵਲਪੁਰ ਵਿੱਚ ਰਹਿ ਰਿਹਾ ਸੀ। ਸੰਦੀਪ ਇੱਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਮ੍ਰਿਤਕ ਪਤਨੀ ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ, ਜਿਸ ਦੇ ਚਲਦਿਆਂ ਪਤਨੀ ਨੇ ਆਪਣੇ ਭਰਾ, ਮਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਇਸ ਦੌਰਾਨ, 29 ਮਈ ਦੀ ਰਾਤ ਨੂੰ ਜਦੋਂ ਸੰਦੀਪ ਦੁਕਾਨ ਤੋਂ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।