ਫਤਹਿਗੜ੍ਹ ਸਾਹਿਬ ਵਿਖੇ ਕਰੰਟ ਲੱਗਣ ਨਾਲ 10 ਗਾਵਾਂ ਦੀ ਮੌਤ/ ਪੀੜਤ ਕਿਸਾਨ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ

0
68

ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਮਹਿਮਦਪੁਰ ਵਿੱਖੇ ਮਹੌਲ ਉਸ ਵੇਲੇ ਗ਼ਮਹੀਂਨ ਹੋ ਗਿਆ ਜਦੋਂ ਕਰੰਟ ਲੱਗਣ ਨਾਲ ਇਕ ਪ੍ਰਿਤਪਾਲ ਸਿੰਘ ਨਾਮ ਦੇ ਕਿਸਾਨ ਦੀਆਂ 10 ਗਾਵਾਂ ਦੀ ਮੌਤ ਹੋ ਗਈ। ਪੀੜਤ ਕਿਸਾਨ ਨੇ ਘਟਨਾ ਲਈ ਬਿਜਲੀ ਮਹਿਕਮੇ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦਸਦਿਆਂ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਇਸੇ ਦੌਰਾਨ ਪੀੜਤ ਕਿਸਾਨ ਨੂੰ ਮਿਲਣ ਪਹੁੰਚੇ ਜਿਲਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੀੜਤ ਛੋਟਾ ਕਿਸਾਨ ਐ ਜੋ ਖੇਤੀ ਨਾਲ ਸਹਾਇਕਤ ਧੰਦੇ ਵਜੋਂ ਡੇਅਰੀ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਕਾਰਨ ਕਿਸਾਨ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਐ, ਜਿਸ ਲਈ ਸਰਕਾਰ ਨੂੰ ਮੁਆਵਜਾ ਦੇਣਾ ਚਾਹੀਦਾ ਐ।

LEAVE A REPLY

Please enter your comment!
Please enter your name here