ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਗੈਂਗਸਟਰਾਂ ਵਿਚਾਲੇ ਲੜਾਈ/ ਗੈਂਗਸਟਰ ਹੈਪੀ ਭੁੱਲਰ ਨੂੰ ਹਸਪਤਾਲ ਕਰਵਾਇਆ ਭਰਤੀ

0
73

ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਅੰਦਰ ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਟਕਰਾਅ ਹੋਣ ਦੀ ਖਬਰ ਸਾਹਮਣੇ ਆਈ ਐ। ਇਸ ਲੜਾਈ ਵਿਚ ਹਰਪ੍ਰੀਤ ਹੈਪੀ ਭੁੱਲਰ ਨਾਮ ਦਾ ਗੈਂਗਸਟਰ ਜ਼ਖਮੀ ਹੋਇਆ ਐ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੋਂ  ਮੁਢਲੀ ਸਹਾਇਤਾ ਬਾਅਦ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਐ। ਖਬਰਾਂ ਮੁਤਾਬਕ ਗੈਂਗਸਟਰ ਦੇ ਨੱਕ ਤੇ ਛਾਤੀ ਵਿਚ ਸੱਟ ਦੇ ਨਿਸ਼ਾਨ ਸਨ। ਗੈਂਗਸਟਰ ਨੂੰ ਹਸਪਤਾਲ ਵਿਚ ਲੈ ਕੇ ਆਏ ਮੁਲਾਜਮਾਂ ਦੇ ਦੱਸਣ ਮੁਤਾਬਕ ਜੇਲ੍ਹ ਅੰਦਰ ਦੋ ਧਿਰਾਂ ਦੀ ਲੜਾਈ ਹੋਈ ਐ। ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਜ਼ਖਮੀ ਦੇ ਨੱਕ ਤੇ ਗੰਭੀਰ ਸੱਟ ਸੀ, ਜਿਸ ਨੂੰ ਹਸਪਤਾਲ ਅੰਦਰ ਮੌਜੂਦ ਸਹੂਲਤਾਂ ਮੁਤਾਬਕ ਮੁਢਲੀ ਸਹਾਇਤਾ ਦੇ ਕੇ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਐ। ਜੇਲ ਵਿੱਚੋਂ ਆਏ ਸੁਰੱਖਿਆ ਮੁਲਾਜ਼ਮ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਅੰਦਰ ਕਿਵੇਂ ਲੜਾਈ ਹੋਈ। ਅਸੀਂ ਤਾਂ ਇਲਾਜ ਕਰਾਉਣ ਲਈ ਇੱਥੇ ਲਿਆਏ ਹਾਂ ਅਤੇ ਹੁਣ ਪਟਿਆਲਾ ਲਈ ਲੈ ਕੇ ਜਾ ਰਹੇ ਹਾਂ। ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਉਸ ਦੇ ਨੱਕ ਤੇ ਸੱਟ ਸੀ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਰੈਫਰ ਕੀਤਾ ਗਿਆ।

LEAVE A REPLY

Please enter your comment!
Please enter your name here