ਪੰਜਾਬ ਪਟਿਆਲਾ ਦੀ ਭਾਖੜਾ ਨਹਿਰ ’ਚ ਡੁੱਬੇ 5 ਨੌਜਵਾਨ/ ਗੋਤਾਖੋਰਾ ਨੇ 3 ਦੀ ਬਚਾਈ ਜਾਨ, 2 ਲਾਪਤਾ/ ਨਹਾਣ ਦੌਰਾਨ ਵਾਪਰਿਆ ਹਾਦਸਾ By admin - July 13, 2026 0 2 Facebook Twitter Pinterest WhatsApp ਪਟਿਆਲਾ-ਨਾਭਾ ਰੋਡ ਨੇੜਿਓ ਲੰਘਦੀ ਭਾਖੜਾ ਨਹਿਰ ਵਿਚ ਬੀਤੀ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਨਹਾਣ ਗਏ 5 ਦੋਸਤ ਅਚਾਨਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਮੌਕੇ ਤੇ ਮੌਜੂਦ ਗੋਤਾਖੋਰਾ ਨੇ 3 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਦਕਿ ਦੋ ਲਾਪਤਾ ਹੋ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਨਹਿਰ ਵਿਚ ਨਹਾਣ ਆਏ ਸਨ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਹਾਦਸਾ ਵਾਪਰ ਗਿਆ। ਨਹਿਰ ’ਚੋਂ ਬਚਾਏ ਗਏ ਪ੍ਰਦੀਪ ਤੇ ਪਰਮਵੀਰ ਨੇ ਦੱਸਿਆ ਕਿ ਉਹ ਕੁਲ ਪੰਜ ਦੋਸਤ ਭਾਖੜਾ ਨਹਿਰ ’ਚ ਨਹਾਉਣ ਪੁੱਜੇ ਸਨ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ’ਚ ਉਨ੍ਹਾਂ ਦੇ ਦੋ ਦੋਸਤ ਡੁੱਬ ਗਏ। ਡੁੱਬਣ ਵਾਲੇ ਨੌਜਵਾਨ ਸਲੇਮਪੁਰ ਜੱਟਾਂ ਪਟਿਆਲਾ ਤੇ ਕਰਹਾਲੀ ਸਾਹਬ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਨਹਿਰ ’ਚ ਛਾਲ ਵੀ ਮਾਰੀ ਪਰ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ। ਭੋਲੇ ਸ਼ੰਕਰ ਡਾਇਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਮੌਕੇ ’ਤੇ ਤਿੰਨ ਨੌਜਵਾਨ ਬਚਾ ਲਿਆ। ਦੋ ਦੀ ਭਾਲ ਜਾਰੀ ਹੈ। ਸਬੰਧਤ ਪੁਲਿਸ ਥਾਣੇ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਖਬਰਾਂ ਮੁਤਾਤਕ ਪੰਜੇ ਨੌਜਵਾਨ ਸ਼ਾਮ ਦੇ ਵਕਤ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਹਾਉਣ ਦੇ ਲਈ ਪਹੁੰਚੇ ਸੀ। ਇਸੇ ਦੌਰਾਨ ਉਨ੍ਹਾਂ ਨੇ ਨਹਿਰ ਨੂੰ ਪਾਰ ਕਰਨ ਦੀ ਸ਼ਰਤ ਲਗਾਈ ਸੀ, ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ। ਨੌਜਵਾਨਾਂ ਦਾ ਰੌਲਾ ਸੁਣ ਕੇ ਆਲੇ ਦੁਆਲੇ ਲੋਕ ਅਤੇ ਗੋਤਾਖੋਰਾਂ ਦੀ ਟੀਮ ਨੇ 3 ਨੌਜਵਾਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਦਕਿ 2 ਨੌਜਵਾਨਾਂ ਦਾ ਹਾਲੇ ਤੱਕ ਕੋਈ ਵੀ ਅਤਾ ਪਤਾ ਨਹੀਂ ਹੈ। ਲਾਪਤਾ ਨੌਜਵਾਨਾਂ ਵਿੱਚ ਕਰਮਜੀਤ ਸਿੰਘ ਉਰਫ ਕਰਮਾ ਮਾਂ ਦਾ ਇਕਲੌਤਾ ਪੁੱਤ ਸੀ। ਉਸਦੀਆਂ 2 ਭੈਣਾਂ ਵਿਆਹੀਆਂ ਹੋਈਆਂ ਨੇ ਅਤੇ ਉਸ ਦੇ ਪਿਤਾ ਦੀ 1 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਵਾਪਰੀ ਘਟਨਾ ਨਾਲ ਮਾਂ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।