ਪੰਜਾਬ ਗੁਰਦਾਸਪੁਰ ਦੇ ਭੀੜ-ਭਾੜ ਵਾਲੇ ਚੌਕ ’ਚ ਚੋਰੀ/ ਅਣਪਛਾਤੇ ਚੋਰ ਮੋਟਰ ਸਾਇਕਲ ਲੈ ਕੇ ਫਰਾਰ/ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਪੁਲਿਸ ਕਰ ਰਹੀ ਭਾਲ By admin - July 13, 2026 0 2 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ ਅਤੇ ਉਹ ਭੀੜ ਭਾੜ ਵਾਲੇ ਇਲਾਕਿਆਂ ਅੰਦਰ ਚੋਰੀ ਦੀਆ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਹਨ। ਅਜਿਹੀ ਹੀ ਘਟਨਾ ਸ਼ਹਿਰ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਇਲਾਕੇ ਹਨੂੰਮਾਨ ਚੌਂਕ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰ ਇਕ ਗਰੀਬ ਦਾ ਮੋਟਰ ਸਾਇਕਲ ਚੋਰੀ ਕਰ ਕੇ ਫਰਾਰ ਹੋ ਗਏ। ਮੋਟਰ ਸਾਇਕਲ ਦੇ ਮਾਲਕ ਮੁਤਾਬਕ ਉਸ ਨੇ ਕਿਸ਼ਤਾਂ ਉਤੇ ਮੋਟਰ ਸਾਇਕਲ ਖਰੀਦਿਆਂ ਸੀ ਜੋ ਹੁਣ ਚੋਰੀ ਹੋ ਗਿਆ ਹੈ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਸ਼ਹਿਰ ਵਾਸੀਆਂ ਅੰਦਰ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦੇ ਦੱਸਣ ਮੁਤਾਬਕ ਕੁਝ ਦਿਨ ਪਹਿਲਾਂ ਇੱਥੇ ਇੱਕ ਔਰਤ ਦਾ ਪਰਸ ਖੋਹ ਲਿਆ ਗਿਆ ਸੀ। ਇਸ ਤੋਂ ਇਲਾਵਾ ਮੋਟਰ ਸਾਇਕਲ ਸਵਾਰ ਇਕ ਔਰਤ ਦਾ ਮੋਬਾਇਲ ਖੋਹ ਕੇ ਲੈ ਗਏ ਸਨ ਅਤੇ ਹੁਣ ਇਸੇ ਚੌਂਕ ਵਿੱਚ ਫੜੀ ਲਗਾ ਕੇ ਔਰਤਾਂ ਦੇ ਹੱਥਾਂ ਤੇ ਮਹਿੰਦੀ ਲਗਾਉਣ ਵਾਲੇ ਗਰੀਬ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਮੋਟਰਸਾਈਕਲ ਚੋਰੀ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਨੌਜਵਾਨ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਜਿਨਾਂ ਵਿੱਚੋਂ ਦੋ ਅੱਗੇ ਚਲੇ ਜਾਂਦੇ ਹਨ ਅਤੇ ਇੱਕ ਵਾਪਸ ਮੁੜ ਕੇ ਮੋਟਰਸਾਈਕਲ ਖੋਲ ਕੇ ਲੈ ਜਾਂਦਾ ਹੈ। ਮੋਟਰਸਾਈਕਲ ਦੇ ਮਾਲਕ ਪਰ੍ਰਵਾਸੀ ਨੌਜਵਾਨ ਅਜੀਤ ਕੁਮਾਰ ਨੇ ਦੱਸਿਆ ਕਿ ਉਸਨੇ ਇਹ ਮੋਟਰਸਾਈਕਲ ਕੁਝ ਸਮਾਂ ਪਹਿਲਾਂ ਹੀ ਲਿਆ ਸੀ ਅਤੇ ਉਸ ਦੀਆਂ ਅਜੇ ਕਿਸ਼ਤਾਂ ਵੀ ਪੂਰੀਆਂ ਹੋਈਆਂ ਕਿ ਮੋਟਰ ਸਾਇਕਲ ਚੋਰੀ ਹੋ ਗਿਆ ਹੈ। ਉਸ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ।