ਪੰਜਾਬ ਅੰਮ੍ਰਿਤਸਰ ਦੀ ਮਹਿੰਦਰਾ ਕਾਲੋਨੀ ’ਚ ਚੋਰੀਆਂ ਦੀ ਭਰਮਾਰ/ ਚੋਰਾਂ ਦੀਆਂ ਸਰਗਰਮੀਆਂ ਸੀਸੀਟੀਵੀ ਕੈਮਰਿਆਂ ’ਚ ਕੈਦ/ ਲੋਕਾਂ ਨੇ ਮੰਗੀ ਕਾਰਵਾਈ, ਪੁਲਿਸ ਕਰ ਰਹੀ ਜਾਂਚ By admin - July 13, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਮਹਿੰਦਰਾ ਕਾਲੋਨੀ ਅੰਦਰ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਦੇ ਇਲਜਾਮ ਹੈ ਕਿ ਕਾਲੋਨੀ ਵਿਚ ਕਥਿਤ ਤੌਰ ਤੇ 4 ਤੋਂ 5 ਘਰਾਂ ਅੰਦਰ ਚੋਰੀਆਂ ਹੋ ਚੁੱਕੀਆਂ ਹਨ। ਇਸੇ ਦੌਰਾਨ ਕਾਲੋਨੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਰਾਤ ਵੇਲੇ ਅਣਪਛਾਤੇ ਚੋਰ ਗਲੀਆਂ ਵਿਚ ਘੁੰਮਦੇ ਦਿਖਾਈ ਦੇ ਰਹੇ ਹਨ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਹੈ। https://knocknews.tv/wp-content/uploads/2026/07/WhatsApp-Video-2026-07-13-at-12.11.11-PM.mp4