ਪੰਜਾਬ ਫ਼ਤਿਹਗੜ੍ਹ ਸਾਹਿਬ ਪਹੁੰਚੀ ਦੌੜਾਕ ਸੂਫ਼ੀਆ/ ਕੰਨਿਆਕੁਮਾਰੀ ਤੋਂ ਕਾਰਾਕੋਰਮ ਤੱਕ ਆਰੰਭੀ ਯਾਤਰਾ/ ਫਤਹਿਗੜ੍ਹ ਪਹੁੰਚਣ ’ਤੇ ਲੋਕਾਂ ਵੱਲੋਂ ਨਿੱਘਾ ਸਵਾਗਤ By admin - July 12, 2026 0 2 Facebook Twitter Pinterest WhatsApp ਕੰਨਿਆਕੁਮਾਰੀ ਤੋਂ ਕਾਰਾਕੋਰਮ ਤਕ ਦੀ ਇਤਿਹਾਸਕ ਯਾਤਰਾ ਉਤੇ ਨਿਕਲੀ ਮਸ਼ਹੂਰ ਅਲਟਰਾ ਰਨਰ ਸੂਫੀਆ ਸੂਫੀ ਅੱਜ ਆਪਣੀ ਯਾਤਰਾ ਦੇ ਅਗਲੇ ਪੜਾਅ ਤਹਿਤ ਇਤਿਹਾਸਕ ਨਗਰ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੀ ਜਿੱਥੇ ਸਥਾਨਕ ਲੋਕਾਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਸਲਾਮੀ ਦੇਣ ਅਤੇ ਆਪਣਾ ਛੇਵਾਂ ‘ਗਿਨੀਜ਼ ਵਰਲਡ ਰਿਕਾਰਡ’ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਇਹ ਮੁਹਿੰਮ 12 ਮਈ 2026 ਨੂੰ ਕੰਨਿਆਕੁਮਾਰੀ ਦੇ ਸਨਰਾਈਜ਼ ਪੁਆਇੰਟ ਤੋਂ ਆਰੰਭ ਹੋਈ ਸੀ ਜੋ ਵੱਖ ਵੱਖ ਔਖੇ ਪੜਾਵਾਂ ਨੂੰ ਪਾਰ ਕਰਦੀ ਹੋਈ ਕਾਰਾਕੋਰਮ ਵਿਖੇ ਜਾ ਕੇ ਸਮਾਪਤ ਹੋਵੇਗੀ। ਦੱਸਣਯੋਗ ਹੈ ਕਿ ਮਸ਼ਹੂਰ ਅਲਟਰਾ-ਰਨਰ ਸੂਫ਼ੀਆ ਸੂਫ਼ੀ ਕੰਨਿਆਕੁਮਾਰੀ ਤੋਂ ਕਾਰਾਕੋਰਮ ਤੱਕ ਦੇ ਆਪਣੇ 5,000 ਕਿਲੋਮੀਟਰ ਦੇ ਬੇਹੱਦ ਚੁਣੌਤੀਪੂਰਨ ਅਤੇ ਇਤਿਹਾਸਕ ਸਫ਼ਰ ਉਤੇ ਹਨ। ਉਹ 88 ਦਿਨਾਂ ਦੀ ਮੁਹਿੰਮ ਦੌਰਾਨ 11 ਰਾਜਾਂ ਵਿੱਚੋਂ ਗੁਜ਼ਰਦੇ ਹੋਏ 3,500 ਕਿਲੋਮੀਟਰ ਤੋਂ ਵੱਧ ਦੀ ਦੌੜ ਸਫਲਤਾਪੂਰਵਕ ਪੂਰੀ ਕਰ ਚੁੱਕੇ ਹਨ। ਇਸੇ ਯਾਤਰਾ ਦੌਰਾਨ ਉਨ੍ਹਾਂ ਨੇ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ; ਉਹ 2,000 ਕਿਲੋਮੀਟਰ ਦਾ ਸਫ਼ਰ ਸਭ ਤੋਂ ਤੇਜ਼ ਯਾਨੀ ਮਹਿਜ਼ 33 ਦਿਨ ਅਤੇ 23 ਘੰਟਿਆਂ ਵਿੱਚ ਪੂਰਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਏ ਹਨ। ਸੂਫ਼ੀਆ ਦੇ ਨਾਮ ਪਹਿਲਾਂ ਹੀ 5 ਗਿਨੀਜ਼ ਵਰਲਡ ਰਿਕਾਰਡ ਦਰਜ ਹਨ, ਜਿਨ੍ਹਾਂ ਵਿੱਚ ਮਨਾਲੀ-ਲੇਹ ਅਤੇ ਕਸ਼ਮੀਰ-ਕੰਨਿਆਕੁਮਾਰੀ ਵਰਗੇ ਬੇਹੱਦ ਔਖੇ ਰੂਟ ਸ਼ਾਮਲ ਹਨ। ਦੇਸ਼ ਭਰ ਵਿੱਚ ਉਨ੍ਹਾਂ ਦੀ ਇਸ ਹਿੰਮਤ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਤਿਹਗੜ੍ਹ ਸਾਹਿਬ ਪਹੁੰਚਣ ‘ਤੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।