ਪੰਜਾਬ ਮੰਡੀ ਗੋਬਿੰਦਗੜ੍ਹ ’ਚ ਸੜਕ ਹਾਦਸੇ ਦੌਰਾਨ ਦੋ ਦੀ ਮੌਤ/ ਬੈਕਾਬੂ ਟਿਪਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ/ ਦੋ ਦੀ ਮੌਤ, ਇਕ ਇਕ ਜ਼ਖਮੀ, ਕਈ ਵਾਹਨਾਂ ਦਾ ਨੁਕਸਾਨ By admin - July 11, 2026 0 2 Facebook Twitter Pinterest WhatsApp ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ ਨਾਲ ਲੱਗਦੀ ਸਰਵਿਸ ਰੋਡ ‘ਤੇ ਬੀਤੀ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਬੇਕਾਬੂ ਹੋਏ ਟਿੱਪਰ ਨੇ ਇਕ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਨੂੰ ਗੰਭੀਤ ਹਾਲਤ ਦੇਖਦਿਆਂ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ। ਹਾਦਸੇ ਦੌਰਾਨ ਨੇੜਲੇ ਠੇਕੇ ਅੱਗੇ ਖੜ੍ਹੇ ਕਈ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਵੱਲੋਂ ਆ ਰਿਹਾ ਟਿੱਪਰ ਅਚਾਨਕ ਬੇਕਾਬੂ ਹੋ ਗਿਆ। ਇਸ ਨੇ ਪਹਿਲਾਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ‘ਤੇ ਦੋ ਵਿਅਕਤੀ ਸਵਾਰ ਸਨ। ਇਸ ਤੋਂ ਬਾਅਦ ਕੈਂਟਰ ਬੇਕਾਬੂ ਹੋ ਕੇ ਸੜਕ ਕਿਨਾਰੇ ਬੰਦ ਪਈ ਇੱਕ ਦੁਕਾਨ ਵਿੱਚ ਜਾ ਵੜਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ, ਵਾਸੀ ਕਲਾਲ ਮਾਜਰਾ ਸਮਰਾਲਾ (ਜ਼ਿਲ੍ਹਾ ਲੁਧਿਆਣਾ), ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਵਾਰ ਰਵੀ, ਵਾਸੀ ਜਰਗ ਜ਼ਿਲ੍ਹਾ ਲੁਧਿਆਣਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਲੋਕਾਂ ਦੇ ਦੱਸਣ ਅਨੁਸਾਰ ਕੈਂਟਰ ਦਾ ਚਾਲਕ ਬਹਾਦਰ ਸਿੰਘ, ਵਾਸੀ ਨਿਊ ਜੱਸੜ ਕਲੋਨੀ, ਮੰਡੀ ਗੋਬਿੰਦਗੜ੍ਹ, ਨੇ ਕੈਂਟਰ ਬੇਕਾਬੂ ਹੋਣ ਮਗਰੋਂ ਛਾਲ ਮਾਰ ਦਿੱਤੀ, ਪਰ ਉਹ ਸਰਵਿਸ ਰੋਡ ਨਾਲ ਲੱਗੀ ਲੋਹੇ ਦੀ ਰੇਲਿੰਗ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਹਾਦਸੇ ਦੌਰਾਨ ਕੈਂਟਰ ਦੀ ਚਪੇਟ ਵਿੱਚ ਠੇਕੇ ਦੇ ਬਾਹਰ ਖੜ੍ਹੇ ਕਈ ਵਾਹਨ ਵੀ ਆ ਗਏ, ਜੋ ਬੁਰੀ ਤਰ੍ਹਾਂ ਨੁਕਸਾਨੇ ਗਏ। ਠੇਕੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉੱਥੇ ਕਾਫ਼ੀ ਭੀੜ ਹੁੰਦੀ ਹੈ। ਜੇਕਰ ਕੈਂਟਰ ਕੁਝ ਹੋਰ ਅੱਗੇ ਵਧ ਜਾਂਦਾ ਤਾਂ ਜਾਨੀ ਅਤੇ ਮਾਲੀ ਨੁਕਸਾਨ ਕਈ ਗੁਣਾ ਵੱਧ ਸਕਦਾ ਸੀ। ਇਸ ਮੌਕੇ ਡਾਕਟਰ ਨਵਰੀਤ ਕੌਰ ਨੇ ਦੱਸਿਆ ਕਿ ਅੱਜ ਹੋਏ ਹਾਦਸੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਕਿ ਇਕ ਵਿਅਕਤੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ 32 ਸੈਕਟਰ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।