ਫਤਹਿਗੜ੍ਹ ਦੇ ਹਰਨੂਰ ਨੇ ਖੇਡਾਂ ’ਚ ਚਮਕਾਇਆ ਨਾਮ/ ਮਲੇਸ਼ੀਆਂ ਦੀ ਧਰਤੀ ’ਤੇ ਜਿੱਤਿਆ ਕਾਂਸੇ ਦਾ ਤਗਮਾ/ ਵਾਪਸ ਆਉਣ ਤੇ ਵਿਧਾਇਕ ਰਾਏ ਵੱਲੋਂ ਸਨਮਾਨ

0
1

ਫਤਿਹਗੜ੍ਹ ਸਾਹਿਬ ਦੇ ਪਿੰਡ ਢੋਲਾਂ ਦੇ ਰਹਿਣ ਵਾਲੇ 14 ਸਾਲਾ ਹਰਨੂਰ ਸਿੰਘ ਨੇ ਮਲੇਸ਼ੀਆ ਦੀ ਧਰਤੀ ਉੱਤੇ ਹੋਏ ਕਰਾਂਟੇ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ਕਰਦਿਆਂ ਕਾਂਸੀ ਦੇ ਤਗਮੇ ਤੋਂ ਕਬਜ਼ਾ ਕੀਤਾ ਹੈ।  ਇਸ ਪ੍ਰਾਪਤੀ ਤੋਂ ਬਾਅਦ ਹਰਨੂਰ ਸਿੰਘ ਆਪਣੇ ਘਰ ਵਾਪਸ ਪਰਤਿਆਂ ਜਿੱਥੇ  ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਹਰਨੂਰ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।  ਵਿਧਾਇਕ ਰਾਏ ਨੇ ਕਿਹਾ ਕਿ ਹਰਨੂਰ ਸਿੰਘ ਨੇ ਆਪਣੀ ਮਿਹਨਤ ਨਾਲ ਮਾਪਿਆਂ ਦੇ ਨਾਲ ਨਾਲ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਉਸ ਦੇ ਹੌਂਸਲੇ ਦੀ ਦਾਤ ਦੇਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਹਰਨੂਰ ਸਿੰਘ ਨੇ ਅੰਡਰ 14 ਸਾਲਾ ਕਰਾਟੇ ਵਿੱਚ ਤਗਮਾ ਜਿੱਤ ਕੇ ਭਾਰਤ ਦਾ ਹੀ ਨਹੀਂ, ਸਗੋਂ ਫਤਿਹਗੜ੍ਹ ਸਾਹਿਬ ਦਾ ਵੀ ਨਾਮ ਰੋਸ਼ਨ ਕੀਤਾ ਹੈ। ਇੰਨੇ ਦੇਸ਼ਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਨਾ ਵੀ ਵੱਡੀ ਪ੍ਰਾਪਤੀ ਹੈ।  ਇਸ ਮੌਕੇ ਹਰਨੂਰ ਸਿੰਘ ਨੇ ਕਿਹਾ ਕਿ ਮਲੇਸ਼ੀਆ ਦੀ ਧਰਤੀ ਉੱਤੇ ਖੇਡ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਉਣ ਵਾਲੇ ਅਜਿਹੇ ਮੁਕਾਬਲਿਆਂ ਵਿੱਚ ਵੀ ਇਸੇ ਤਰ੍ਹਾਂ ਵੱਧ ਚੜ ਕੇ ਹਿੱਸਾ ਲੈਣਗੇ। ਹਰਨੂਰ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਣ ਦੀ ਅਪੀਲ ਕੀਤੀ ਤਾਂ ਜੋ ਆਪਣੀ ਖੇਡ ਸਦਕਾ ਮਾਪਿਆਂ ਤੇ ਦਾ ਭਵਿੱਖ ਸੰਵਾਰਿਆ ਜਾ ਸਕੇ।

LEAVE A REPLY

Please enter your comment!
Please enter your name here