ਪੰਜਾਬ ਜਲੰਧਰ ’ਚ ਕਾਰ ਸਵਾਰਾਂ ਵੱਲੋਂ ਔਰਤ ਨਾਲ ਲੁੱਟ/ ਬਾਬਿਆਂ ਦੇ ਭੇਸ ਚ ਆਏ ਲੁਟੇਰੇ ਵਾਲੀਆਂ ਖੋਹ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 11, 2026 0 2 Facebook Twitter Pinterest WhatsApp ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਰੋਡ ‘ਤੇ ਬਾਬਿਆਂ ਦੇ ਭੇਸ ਵਿੱਚ ਤਿੰਨ ਕਾਰ ਸਵਾਰ ਲੁਟੇਰੇ ਇੱਕ ਔਰਤ ਦੇ ਕੰਨਾਂ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਔਰਤਾਂ ਸੜਕ ਕਿਨਾਰੇ ਸਬਜ਼ੀਆਂ ਖਰੀਦ ਰਹੀਆਂ ਸਨ। ਇਸੇ ਦੌਰਾਨ ਬਾਬਿਆਂ ਦੇ ਭੇਸ ਵਿਚ ਆਏ ਕਾਰ ਸਵਾਰਾਂ ਨੇ ਪਹਿਲਾਂ ਔਰਤ ਨੂੰ ਗੱਲਾਂ ਵਿਚ ਪਾਇਆ ਅਤੇ ਫਿਰ ਵਾਲੀ ਝਪਟ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ, ਦੋਵੇਂ ਔਰਤਾਂ ਸਬਜ਼ੀਆਂ ਖਰੀਦ ਰਹੀਆਂ ਸਨ ਕਿ ਇੱਕ ਲਾਲ ਰੰਗ ਦੀ ਆਲਟੋ ਕਾਰ ਉਨ੍ਹਾਂ ਕੋਲ ਆ ਕੇ ਰੁਕੀ। ਬਾਬਿਆਂ ਦੇ ਭੇਸ ਵਿੱਚ ਆਏ ਇਨ੍ਹਾਂ ਵਿਅਕਤੀਆਂ ਨੇ ਰਸਤਾ ਪੁਛਣ ਬਹਾਨੇ ਔਰਤਾਂ ਨੂੰ ਗੱਲਾਂ ਵਿਚ ਪਾ ਲਿਆ ਅਤੇ ਉਸ ਦੇ ਸੋਨੇ ਦੇ ਗਹਿਣਿਆਂ ਦੀ ਤਾਰੀਫ ਕੀਤੀ। ਉਸ ਨੇ ਔਰਤ ਨੂੰ ਗੱਲਾਂ ਵਿਚ ਭਰਮਾ ਕੇ ਗਹਿਣੇ ਲੁਹਾ ਲਏ ਅਤੇ ਜਦੋਂ ਔਰਤ ਨੇ ਸ਼ੱਕ ਪੈਣ ਤੇ ਗਹਿਣੇ ਵਾਪਸ ਲੈਣੇ ਚਾਹੇ ਤਾਂ ਉਹ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਇਸੇ ਦੌਰਾਨ ਡਿੱਗਣ ਕਾਰਨ ਔਰਤ ਜ਼ਖਮੀ ਹੋ ਗਈ। ਖੋਹ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਹੈ।