ਪੰਜਾਬ ਫਤਹਿਗੜ੍ਹ ਪੁਲਿਸ ਵੱਲੋਂ ਭਗੌੜਾ ਮੁਲਜ਼ਮ ਗ੍ਰਿਫਤਾਰ/ ਸੰਗਰੂਰ ਪੁਲਿਸ ਦੀ ਮਦਦ ਨਾਲ ਕੀਤੀ ਕਾਰਵਾਈ/ ਐਨਡੀਪੀਐਸ ਮਾਮਲੇ ’ਚ ਭਗੌੜਾ ਸੀ ਮੁਲਜ਼ਮ By admin - July 9, 2026 0 17 Facebook Twitter Pinterest WhatsApp ਫਤਿਹਗੜ੍ਹ ਸਾਹਿਬ ਪੁਲਿਸ ਨੇ ਸੰਗਰੂਰ ਪੁਲਿਸ ਨਾਲ ਮਿਲ ਕੇ ਇੱਕ ਸਫ਼ਲ ਸਾਂਝੇ ਆਪ੍ਰੇਸ਼ਨ ਦੌਰਾਨ ਖਮਾਣੋ ਦੇ ਨਜ਼ਦੀਕੀ ਪਿੰਡ ਉੱਚਾ ਜਟਾਣਾ ਤੋਂ ਇੱਕ ਨਸ਼ਾ ਤਸਕਰੀ ਮਾਮਲੇ ਦੇ ਭਗੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਦੇਖ ਕੇ ਭਗੋੜੇ ਨੇ ਇੱਕ ਮੋਟਰ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਸਤੈਦ ਪੁਲਿਸ ਫੋਰਸ ਨੇ ਉਸ ਨੂੰ ਮੌਕੇ ‘ਤੇ ਹੀ ਦਬੋਚ ਲਿਆ। ਫਤਹਿਗੜ੍ਹ ਪੁਲਿਸ ਨੇ ਇਹ ਕਾਰਵਾਈ ਸੰਗਰੂਰ ਪੁਲਿਸ ਦੀ ਬੇਨਤੀ ਤੇ ਕੀਤੀ ਹੈ। ਜਾਣਕਾਰੀ ਅਨੁਸਾਰ ਮੁਲਜਮ ਗੁਰਜੰਟ ਸਿੰਘ 2019 ਵਿਚ ਦਰਜ ਮਾਮਲੇ ਵਿਚ 2020 ਤੋਂ ਭਗੌੜਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸੰਗਰੂਰ ਵੱਲੋਂ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ. ਸ਼ੁਭਮ ਅਗਰਵਾਲ ਨੂੰ ਇੱਕ ਅਧਿਕਾਰਤ ਚਿੱਠੀ ਭੇਜੀ ਗਈ ਸੀ। ਇਸ ਚਿੱਠੀ ਰਾਹੀਂ ਉਨ੍ਹਾਂ ਨੇ NDPS ਮਾਮਲੇ ਵਿੱਚ ਲੋੜੀਂਦੇ ਭਗੋੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮਦਦ ਮੰਗੀ ਸੀ। ਇਸੇ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸੰਗਰੂਰ ਪੁਲਿਸ ਦੇ ਸਹਿਯੋਗ ਨਾਲ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਕਾਬੂ ਕੀਤੇ ਗਏ ਭਗੋੜੇ ਨੂੰ ਅਗਲੇਰੀ ਕਾਰਵਾਈ ਲਈ ਸੰਗਰੂਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।