ਪੰਜਾਬ ਗੁਰਦਾਸਪੁਰ ’ਚ ਐਨਆਰਆਈ ਦੇ ਘਰ ’ਤੇ ਚੋਰਾਂ ਦਾ ਧਾਵਾਂ/ ਪਰਿਵਾਰ ਦੇ ਮੁੱਖੀ ਦੀ ਵਿਦੇਸ਼ ’ਚ ਹੋ ਗਈ ਸੀ ਮੌਤ/ ਪਿੱਛੋਂ ਚੋਰਾਂ ਨੇ ਅੰਜ਼ਾਮ ਦਿੱਤੀ ਵਾਰਦਾਤ, ਪੁਲਿਸ ਕਰ ਰਹੀ ਜਾਂਚ By admin - July 8, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਧਾਰੀਵਾਲ ਦੇ ਪਿੰਡ ਸੋਹਲ ਵਿਖੇ ਚੋਰਾਂ ਵੱਲੋਂ ਐਨਆਰਆਈ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਘਰ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਚੋਰਾਂ ਨੇ ਪੂਰੇ ਘਰ ਅੰਦਰ ਫਰੋਲਾ-ਫਰਾਲੀ ਕੀਤੀ। ਚੋਰੀ ਕਾਰਨ ਹੋਏ ਨੁਕਸਾਨ ਦਾ ਪਤਾ ਪਰਿਵਾਰ ਦੇ ਵਿਦੇਸ਼ੋ ਪਰਤਣ ਬਾਅਦ ਹੀ ਚੱਲ ਸਕੇਗਾ। ਜਾਣਕਾਰੀ ਅਨੁਸਾਰ ਪਰਿਵਾਰ ਦਾ ਮੁਖੀਆ ਧੀ ਨੂੰ ਮਿਲਣ ਵਿਦੇਸ਼ ਗਿਆ ਹੋਇਆ ਸੀ, ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸੇ ਦੌਰਾਨ ਪਿੱਛੋਂ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਇਕੱਤਰ ਪਿੰਡ ਵਾਸੀਆਂ ਨੇ ਘਟਨਾ ਤੇ ਚਿੰਤਾ ਜਾਹਰ ਕੀਤੀ ਹੈ। ਪਿੰਡ ਦੇ ਸਰਪੰਚ ਬਲਜੀਤ ਸਿੰਘ ਸੋਨੂ ਸੋਹਲ ਨੇ ਕਿਹਾ ਕਿ ਇਹ ਘਟਨਾ ਚੋਰੀ ਦੀ ਬੇਹਦ ਮੰਦਭਾਗੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਟਰੇਸ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਰ ਦੀ ਦੇਖਭਾਲ ਕਰਨ ਵਾਲੇ ਸਰਬਜੀਤ ਸਿੰਘ ਨੇ ਕਿਹਾ ਕਿ ਨੁਕਸਾਨ ਬਾਰੇ ਪਰਿਵਾਰਿਕ ਮੈਂਬਰ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਮੁਖੀਆ ਕਨੇਡਾ ਆਪਣੀ ਬੇਟੀ ਨੂੰ ਮਿਲਣ ਗਿਆ ਸੀ ਜਿੱਥੇ ਹੀ ਅਚਾਨਕ ਆਏ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦਾ ਪੁੱਤਰ ਅੱਜ ਹੀ ਆਸਟਰੇਲੀਆ ਤੋਂ ਕਨੇਡਾ ਆਪਣੇ ਪਿਤਾ ਦੇ ਸੰਸਕਾਰ ਲਈ ਪਹੁੰਚਿਆ ਹੈ ਕਿ ਪਿੱਛੋਂ ਇਹ ਚੋਰੀ ਦੀ ਵੱਡੀ ਘਟਨਾ ਵਾਪਰ ਗਈ ਹੈ। ਮੌਕੇ ਤੇ ਪਹੁੰਚੇ ਐਸਐਚ ਓ ਥਾਣਾ ਧਾਰੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਲਗਾਤਾਰ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।