ਗੁਰਦਾਸਪੁਰ ’ਚ ਗਰਮੀ ਕਾਰਨ ਸਬਜ਼ੀ ਵਿਕਰੇਤਾ ਦੀ ਮੌਤ/ ਗਰਮੀ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਦਾ ਸ਼ੱਕ/ ਐਬੂਲੈਂਸ ਵੱਲੋਂ ਲਾਸ਼ ਨਾ ਚੁੱਕਣ ਤੇ ਦੁਕਾਨਦਾਰਾਂ ਅੰਦਰ ਰੋਸ

0
2

ਗੁਰਦਾਸਪੁਰ ਦੇ ਬਾਟਾ ਚੌਂਕ ਇਲਾਕੇ ਅੰਦਰ ਸਬਜ਼ੀ ਵਿਕਰੇਤਾ ਦੀ ਗਰਮੀ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 40 ਸਾਲਾ ਸੋਨੀ ਨਾਮ ਦਾ ਵਿਅਕਤੀ ਚੌਂਕ ਵਿਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ, ਜਿੱਥੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਮੌਕੇ ਤੇ ਪਹੁੰਚੀ ਐਬੂਲੈਂਸ ਵਾਲਿਆਂ ਨੇ ਮ੍ਰਿਤਕ ਦੇਹ ਚੁੱਕਣ ਤੋਂ ਨਾਂਹ ਕਰ ਦਿੱਤੀ, ਜਿਸ ਦੇ ਚਲਦਿਆਂ ਡੇਢ ਘੰਟੇ ਤਕ ਮ੍ਰਿਤਕ ਦੇਹ ਸੜਕ ਕੰਢੇ ਹੀ ਪਈ ਰਹੀ। ਬਾਅਦ ਵਿਚ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕੇ ਹਸਪਤਾਲ ਪਹੁੰਚਾਇਆ। ਮੌਤ ਦੇ ਵਜ੍ਹਾ ਗਰਮੀ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here