ਪੰਜਾਬ ਮਲੋਟ ਵਿਖੇ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਿਸ਼ੇਸ਼ ਕੈਂਪ/ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ/ ਲੁਧਿਆਣਾ ਦੀ ਸੰਸਥਾ ਵੱਲੋਂ ਦਿੱਤੀ ਜਾਵੇਗੀ ਸਿਖਲਾਈ By admin - July 3, 2026 0 2 Facebook Twitter Pinterest WhatsApp ਮਲੋਟ ਵਿਖੇ ਅੱਜ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਿਸ਼ੇਸ਼ ਸਿਲਖਾਈ ਕੈਂਪ ਲਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕੈਂਪ ਵਿਚ ਲੁਧਿਆਣਾ ਦੇ ਅਪੋਲੋ ਹਸਪਤਾਲ ਤੋਂ ਆਈ ਟੀਮ ਵੱਲੋਂ ਬੱਚਿਆਂ ਦੀ ਸਿਖਲਾਈ ਲਈ ਚੋਣ ਕੀਤੀ ਹੈ। ਇਨ੍ਹਾਂ ਬੱਚਿਆਂ ਨੂੰ ਬਜ਼ੁਰਗਾਂ ਅਤੇ ਨਵਜੰਮੇ ਬੱਚਿਆਂ ਦੀ ਸਾਭ ਸੰਭਾਲ ਦੀ ਸਿਖਲਾਈ ਦਿੱਤੀ ਜਾਵੇਗੀ। ਤਿੰਨ ਮਹੀਨੇ ਦੇ ਇਸ ਕੋਰਸ ਦਾ ਸਾਰਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਕੋਰਸ ਪੂਰਾ ਹੋਣ ਤੋਂ ਬਾਅਦ ਇਹ ਬੱਚੇ ਇੱਥੇ ਨੌਕਰੀ ਕਰਨ ਦੇ ਨਾਲ ਨਾਲ ਵਿਦੇਸ਼ ਵੀ ਜਾ ਸਕਣਗੇ। ਇਸ ਮੌਕੇ ਮਾਵਾਂ, ਧੀਆਂ ਸਨਮਾਨ ਸਕੀਮ ਬਾਰੇ ਪੁਛੇ ਜਾਣ ਤੇ ਉਨ੍ਹਾਂ ਕਿਹਾ ਕਿ ਮਹਿਲਾਵਾਂ ਇਸ ਸਕੀਮ ਨੂੰ ਲੈ ਕੇ ਬਹੁਤ ਖੁਸ਼ ਹਨ। ਡੀਏ ਵਾਲੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਇਸ ਦਾ ਹੱਲ ਕਰਾਂਗੇ ਪਰ ਵਿਰੋਧੀ ਧਿਰਾਂ ਦਾ ਕੰਮ ਹੀ ਸਵਾਲ ਚੁੱਕਣਾ ਹੁੰਦਾ ਹੈ। ਲੈਂਡ ਪੁਲਿੰਗ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਪਿੱਛੇ ਕੋਈ ਨਾ ਕੋਈ ਏਜੰਡਾ ਜ਼ਰੂਰ ਹੋਵੇਗਾ ਪਰ ਸਾਡੇ ਫੈਸਲੇ ਹਮੇਸ਼ਾ ਲੋਕ ਪੱਖੀ ਹੀ ਹੁੰਦੇ ਹਨ।