ਜਲੰਧਰ ’ਚ ਭਾਜਪਾ ਮਹਿਲਾ ਵਰਕਰਾਂ ਦਾ ਪ੍ਰਦਰਸ਼ਨ/ 3 ਮਹੀਨੇ ਦੀ ਥਾਂ ਸਾਢੇ 4 ਸਾਲ ਦੇ ਭੁਗਤਾਨ ਦੀ ਮੰਗ

0
1

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਜਿੱਥੇ ਔਰਤਾਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਵਾਅਦਾ ਲੇਟ ਪੂਰਾ ਕਰਨ ਲਈ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਭਾਜਪਾ ਮਹਿਲਾ ਵਰਕਰਾਂ ਵੱਲੋਂ ਜਲੰਧਰ ਦੇ ਬੀਆਰ ਅੰਬੇਡਕਰ ਚੌਂਕ ਵਿਖੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਵਿਚ ਸ਼ਾਮਲ ਔਰਤਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜੋ ਸਾਢੇ-4 ਸਾਲ ਤਕ ਪੂਰਾ ਨਹੀਂ ਕੀਤਾ ਅਤੇ ਹੁਣ ਵੋਟਾਂ ਨੇੜੇ ਮਹਿਜ 3 ਮਹੀਨੇ ਦੇ ਪੈਸੇ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਮਹਿਲਾ ਆਗੂਆਂ ਨੇ ਸਰਕਾਰ ਤੋਂ ਸਾਢੇ-4 ਸਾਲਾ ਦਾ ਪੂਰਾ ਭੁਗਤਨ ਕਰਨ ਦੀ ਮੰਗ ਕੀਤੀ
ਧਰਨੇ ਵਿਚ ਸ਼ਾਮਲ ਭਾਜਪਾ ਆਗੂ ਅਨੂ ਸ਼ਰਮਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹਰ ਮਹੀਨੇ ਔਰਤਾਂ ਨੂੰ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਸਾਢੇ ਚਾਰ ਸਾਲਾਂ ਤੱਕ ਅਧੂਰਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਚੋਣਾਂ ਨੇੜੇ ਆਉਣ ‘ਤੇ ਔਰਤਾਂ ਨੂੰ 1,000 ਰੁਪਏ ਦੇਣ ਦਾ ਐਲਾਨ ਇੱਕ ਸਿਆਸੀ ਸਟੰਟ ਹੈ। ਅਨੂ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਆਪਣਾ ਵਾਅਦਾ ਪਹਿਲਾਂ ਹੀ ਪੂਰਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਔਰਤਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

LEAVE A REPLY

Please enter your comment!
Please enter your name here