ਗੁਰਦਾਸਪੁਰ ਦੇ ਮਕੋੜਾ ਪੱਤਣ ਦੇ ਪੁੱਲ ਦਾ ਮੁੱਦਾ ਗਰਮਾਇਆ/ 6 ਪਿੰਡਾਂ ਦੇ ਸਰਪੰਚਾਂ ਨੇ ਦਿੱਤੀ ਅਸਤੀਫੇ ਦੀ ਚਿਤਾਵਨੀ/ 10 ਦਿਨਾਂ ਚ ਕੰਮ ਸ਼ੁਰੂ ਨਾ ਹੋਣ ’ਤੇ ਹਾਈਵੇ ਜਾਮ ਦਾ ਐਲਾਨ

0
2

 

ਗੁਰਦਾਸਪੁਰ ਅਧੀਨ ਆਉਂਦੇ ਮਕੋੜਾ ਪੱਤਣ ਉਤੇ ਪੱਕੇ ਪੁੱਲ ਵਿਚ ਦੇਰੀ ਦਾ ਮਾਮਲਾ ਮੁੜ ਗਰਮਾ ਗਿਆ ਹੈ। ਰਾਵੀ ਦਰਿਆ ਕਾਰਨ ਬਾਕੀ ਦੇਸ਼ ਨਾਲੋਂ ਕੱਟੇ ਗਏ 7 ਪਿੰਡਾਂ ਦੇ ਸਰਪੰਚਾਂ ਨੇ ਪੱਕੇ ਪੁਲ ਦਾ ਕੰਮ ਸ਼ੁਰੂ ਨਾ ਦੀ ਸੂਰਤ ਵਿਚ ਅਸਤੀਫੇ ਦੇਣ ਦੀ ਚਿਤਾਵਨੀ ਦਿੱਤੀ ਹੈ। ਸਰਪੰਚਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ 10 ਦਿਨਾਂ ਅੰਦਰ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਕਰਵਾਇਆ ਤਾਂ ਉਹ ਹਾਈਵੇ ਜਾਮ ਕਰ ਕੇ ਪ੍ਰਦਰਸ਼ਨ ਕਰਨਗੇ।
ਦੱਸਣਯੋਗ ਹੈ ਕਿ ਹਲਕਾ ਦੀਨਾ ਨਗਰ ਵਿੱਚ ਪੈਂਦੇ ਰਾਵੀ ਦਰਿਆ ਦੇ ਪਾਰ ਸੱਤ ਪਿੰਡਾਂ ਦੇ ਲੋਕਾਂ ਦਾ ਇੱਕ ਵਾਰ ਫਿਰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ ਹੈ। ਇਹ ਹਾਲਾਤ ਮਕੋੜਾ ਪੱਤਨ ਉੱਤੇ ਬਣੇ ਅਸਥਾਈ ਪਲਟੂਨ ਪੁਲ ਦੇ ਢਹਿਣ ਕਾਰਨ ਬਣੇ ਹਨ। ਜਿਸ ਦੇ ਚਲਦਿਆਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸਖਤ ਰੁਖ ਅਪਨਾਇਆ ਗਿਆ ਹੈ।
ਇਨ੍ਹਾਂ ਪਿੰਡਾਂ ਦੇ ਵਾਸਿਆਂ ਦਾ ਇਲਜਾਮ ਹੈ ਕਿ ਪੁਲ ਢਹਿਣ ਕਾਰਨ ਉਹ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਲਈ ਮਜਬੂਰ ਹਨ। ਰਾਵੀ ਨਦੀ ਪਾਰਲੇ ਛੇ ਪਿੰਡਾਂ ਦੇ ਸਰਪੰਚਾਂ ਦਾ ਇਲਜਾਮ ਹੈ ਕਿ ਕੇਂਦਰ ਸਰਕਾਰ ਨੇ ਪੁਲ ਲਈ ਫੰਡ ਭੇਜ ਦਿੱਤੇ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਟੈਂਡਰ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਪੁਲ ਦੀ ਉਸਾਰੀ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਡਿਪਟੀ ਕਮਿਸ਼ਨਰ, ਗੁਰਦਾਸਪੁਰ ਨੂੰ ਮਿਲਣ ਜਾ ਰਹੇ ਹਨ ਅਤੇ ਜੇਕਰ ਪੁਲ ਦਾ ਕੰਮ 10 ਦਿਨਾਂ ਦੇ ਅੰਦਰ ਸ਼ੁਰੂ ਨਹੀਂ ਹੁੰਦਾ, ਤਾਂ ਰਾਵੀ ਨਦੀ ਪਾਰ ਛੇ ਪਿੰਡਾਂ ਦੇ ਸਰਪੰਚ ਪੰਜਾਬ ਸਰਕਾਰ ਨੂੰ ਆਪਣੇ ਅਸਤੀਫੇ ਸਾਂਝੇ ਤੌਰ ਤੇ ਸੌਂਪ ਦੇਣਗੇ ਅਤੇ ਜੰਮੂ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਨੂੰ ਵੀ ਜਾਮ ਕਰਣਗੇ ਅਤੇ 2027 ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਵਾਂਗੇ।

LEAVE A REPLY

Please enter your comment!
Please enter your name here