ਪੰਜਾਬ ਪੱਟੀ ਦੇ ਪਿੰਡ ਸਭਰਾ ’ਚ ਸਪਰੇਅ ਚੜ੍ਹਨ ਨਾਲ ਮੌਤ/ ਖੇਤਾਂ ’ਚ ਸਪਰੇਅ ਕਰਨ ਦੌਰਾਨ ਚੜ੍ਹੀ ਦਵਾਈ/ ਇਲਾਕੇ ’ਚ ਸੋਗ ਦੀ ਲਹਿਰ, ਪੁਲਿਸ ਕਰ ਰਹੀ ਜਾਂਚ By admin - June 30, 2026 0 2 Facebook Twitter Pinterest WhatsApp ਤਰਨ ਤਾਰਨ ਦੇ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਖੇਤਾਂ ਵਿਚ ਸਪਰੇਅ ਕਰਨ ਦੌਰਾਨ ਮਜਦੂਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਰੀਬ ਮਜਦੂਰ ਪਰਿਵਾਰ ਨਾਲ ਸਬੰਧਤ ਚਰਨ ਸਿੰਘ ਖੇਤਾਂ ਵਿਚ ਸਪਰੇਅ ਕਰ ਰਿਹਾ ਸੀ ਕਿ ਉਸ ਨੂੰ ਜ਼ਹਿਰੀਲੀ ਦਵਾਈ ਚੜ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਚਰਨ ਸਿੰਘ ਖੇਤਾਂ ਵਿੱਚ ਸਪਰੇ ਕਰਨ ਲਈ ਗਿਆ ਸੀ ਜਿੱਥੇ ਉਸ ਨੂੰ ਜਹਰੀਲੀ ਦਵਾਈ ਚੜ ਗਈ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਗਰੀਬੀ ਦੀ ਮਾਰ ਹੇਠ ਦੱਬੇ ਹੋਏ ਹਨ ਅਤੇ ਉੱਪਰੋਂ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਗਾਈ ਹੈ।